ਬਿਲਗਾ, 20 ਸਤੰਬਰ (ਤਜਿੰਦਰ ਕੁਮਾਰ)- ਨੇੜਲੇ ਪਿੰਡ ਮੌ ਸਾਹਿਬ ਵਿਖੇ ਪੰਜਾਬ ਸਰਕਾਰ ਵਲੋਂ ਮੁਫ਼ਤ ਕਣਕ ਵੰਡ ਦੌਰਾਨ ਇਕ ਲਾਭਪਾਤਰੀ ਪਰਿਵਾਰ ਨੂੰ ਘੱਟ ਰਾਸ਼ਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਦਿੰਦਿਆਂ ਪਿੰਡ ਵਾਸੀ ਬਲਜੀਤ ਕੌਰ ਪਤਨੀ ਨਿਰਮਲ ਰਾਮ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ 5 ਮੈਂਬਰਾਂ ਦੇ ਹਿਸਾਬ ਨਾਲ ਕਣਕ ਦੀ ਪਰਚੀ ਕੱਟੀ ਗਈ ਸੀ। ਜਦੋਂ ਉਨ੍ਹਾਂ ਦੇ ਬੱਚੇ ਪਰਚੀ ਲੈ ਕੇ ਡਿਪੂ ਹੋਲਡਰ ਮੁਲਖ ਰਾਜ ਕੋਲ ਗਏ ਤਾਂ ਉਨ੍ਹਾਂ ਨੂੰ 100 ਕਿਲੋ ਦੀ ਬਜਾਏ ਮਹਿਜ਼ 60 ਕਿਲੋ ਕਣਕ ਦਿੱਤੀ ਗਈ। ਬਲਜੀਤ ਕੌਰ ਅਨੁਸਾਰ ਜਦੋਂ ਉਸ ਨੇ ਬਾਕੀ ਰਹਿੰਦੀ 40 ਕਿਲੋ ਕਣਕ ਸੰਬੰਧੀ ਡਿਪੂ ਹੋਲਡਰ ਨਾਲ ਗੱਲ ਕੀਤੀ ਤਾਂ ਮਾਮਲੇ ਨੂੰ ਲੈ ਕੇ ਤਕਰਾਰ ਹੋ ਗਿਆ। ਇਸ ਦੌਰਾਨ ਜਿਵੇਂ ਹੀ ਮੀਡੀਆ ਕਰਮੀ ਮੌਕੇ ’ਤੇ ਪਹੁੰਚੇ ਤਾਂ ਡਿਪੂ ਹੋਲਡਰ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਭੁਲੇਖੇ ਨਾਲ 60 ਕਿਲੋ ਕਣਕ ਦਿੱਤੀ ਗਈ ਸੀ। ਇਸ ਤੋਂ ਬਾਅਦ ਉਸ ਨੇ ਤੁਰੰਤ ਬਾਕੀ ਬਣਦੀ 40 ਕਿਲੋ ਕਣਕ ਪੀੜਤ ਪਰਿਵਾਰ ਦੇ ਸਪੁਰਦ ਕਰ ਦਿੱਤੀ, ਜਿਸ ਨਾਲ ਮਾਮਲਾ ਸ਼ਾਂਤ ਹੋਇਆ। ਪੀੜਤ ਪਰਿਵਾਰ ਨੇ ਖਾਧ ਤੇ ਖੁਰਾਕ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਰਾਸ਼ਨ ਵੰਡ ਪ੍ਰਕਿਰਿਆ 'ਤੇ ਨਜ਼ਰ ਰੱਖੀ ਜਾਵੇ ਤਾਂ ਜੋ ਭਵਿੱਖ ਵਿੱਚ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਹੱਕ ਦਾ ਪੂਰਾ ਰਾਸ਼ਨ ਮਿਲ ਸਕੇ।
ਤਾਜ਼ਾ ਖ਼ਬਰਾਂ
Free
ਕਣਕ ਵੰਡ 'ਚ ਗੜਬੜੀ 100 ਕਿਲੋ ਦੀ ਥਾਂ ਦਿੱਤੀ 60 ਕਿਲੋ, ਡਿਪੂ ਹੋਲਡਰ ਨੇ ਕਿਹਾ ਭੁਲੇਖੇ ਨਾਲ ਦਿੱਤੀ ਗਈ ਸੀ ਘੱਟ ਕਣਕ
ਬਿਲਗਾ, 20 ਸਤੰਬਰ (ਤਜਿੰਦਰ ਕੁਮਾਰ)- ਨੇੜਲੇ ਪਿੰਡ ਮੌ ਸਾਹਿਬ ਵਿਖੇ ਪੰਜਾਬ ਸਰਕਾਰ ਵਲੋਂ ਮੁਫ਼ਤ ਕਣਕ ਵੰਡ ਦੌਰਾਨ ਇਕ ਲਾਭਪਾਤਰੀ ਪਰਿਵਾਰ ਨੂੰ ਘੱਟ ਰਾਸ਼ਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਦਿੰਦਿਆਂ ਪਿੰਡ ਵਾਸੀ ਬਲਜੀਤ ਕੌਰ ਪਤਨੀ ਨਿਰਮਲ ਰਾਮ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ 5 ਮੈਂਬਰਾਂ ਦੇ ਹਿਸਾਬ ਨਾਲ ਕਣਕ ਦੀ ਪਰਚੀ ਕੱਟੀ ਗਈ ਸੀ।
ਅਜੀਤ ਡੈਸਕ
21-09-2026