ਗੜ੍ਹਸ਼ੰਕਰ, 21 ਸਤੰਬਰ (ਧਾਲੀਵਾਲ)- ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਤਿਆਰੀ ਆਰੰਭ ਦੇ ਹੋਏ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਗੜ੍ਹਸ਼ੰਕਰ ਵਲੋਂ ਇਥੇ ਹੁਸ਼ਿਆਰਪੁਰ ਰੋਡ ’ਤੇ ਗੁਰਦੁਆਰਾ ਭਾਈ ਤਿਲਕੂ ਜੀ ਨਜ਼ਦੀਕ ਪਾਰਟੀ ਦਾ ਚੋਣ ਦਫ਼ਤਰ ਖੋਲਿ੍ਹਆ ਗਿਆ ਹੈ। ਚੋਣ ਦਫ਼ਤਰ ਦਾ ਉਦਘਾਟਨ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਹੋਰ ਆਗੂਆਂ ਤੇ ਪਾਰਟੀ ਵਰਕਰਾਂ ਦੀ ਹਾਜ਼ਰੀ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਡਾ. ਜੰਗ ਬਹਾਦਰ ਸਿੰਘ ਰਾਏ ਵਲੋਂ ਕੀਤਾ ਗਿਆ। ਇਸ ਮੌਕੇ ਡਾ. ਜੰਗ ਬਹਾਦਰ ਸਿੰਘ ਰਾਏ ਨੇ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਚੋਣ ਦਫ਼ਤਰ ਦੀ ਵਧਾਈ ਦਿੰਦਿਆ ਹੁਣ ਤੋਂ ਹੀ ਆਉਣ ਵਾਲੀਆਂ ਚੋਣਾਂ ਲਈ ਡੱਟ ਜਾਣ ਦਾ ਸੱਦਾ ਦਿੱਤਾ। ਇਸ ਮੌਕੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੀ ਰਿਹਾਇਸ਼ ’ਤੇ ਪਾਰਟੀ ਦਾ ਦਫ਼ਤਰ ਚੱਲ ਰਿਹਾ ਹੈ, ਪਰ ਹਲਕੇ ਦੇ ਲੋਕਾਂ ਅਤੇ ਪਾਰਟੀ ਵਰਕਰਾਂ ਦੀ ਪਹੁੰਚ ਨੂੰ ਸੁਖਾਲਾ ਬਣਾਉਣ ਲਈ ਇਹ ਦਫ਼ਤਰ ਖੋਲਿ੍ਹਆ ਗਿਆ ਹੈ।
ਤਾਜ਼ਾ ਖ਼ਬਰਾਂ
Free
ਗੜ੍ਹਸ਼ੰਕਰ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਚੋਣ ਦਫ਼ਤਰ ਦਾ ਉਦਘਾਟਨ
ਗੜ੍ਹਸ਼ੰਕਰ, 21 ਸਤੰਬਰ (ਧਾਲੀਵਾਲ)- ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਤਿਆਰੀ ਆਰੰਭ ਦੇ ਹੋਏ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਗੜ੍ਹਸ਼ੰਕਰ ਵਲੋਂ ਇਥੇ ਹੁਸ਼ਿਆਰਪੁਰ ਰੋਡ ’ਤੇ ਗੁਰਦੁਆਰਾ ਭਾਈ ਤਿਲਕੂ ਜੀ ਨਜ਼ਦੀਕ ਪਾਰਟੀ ਦਾ ਚੋਣ ਦਫ਼ਤਰ ਖੋਲਿ੍ਹਆ ਗਿਆ ਹੈ।
ਅਜੀਤ ਡੈਸਕ
21-09-2026