ਢਿਲਵਾਂ (ਕਪੂਰਥਲਾ), 21 ਸਤੰਬਰ (ਪ੍ਰਵੀਨ ਕੁਮਾਰ) - ਅੱਜ ਸ਼ਾਮ ਕਰੀਬ 4:30 ਵਜੇ ਟੋਲ ਪਲਾਜ਼ਾ ਢਿਲਵਾਂ ਵਿਖੇ ਟੋਲ ਕਰਮਚਾਰੀ ਤੇ ਪੀ.ਆਰ.ਟੀ.ਸੀ. ਦੀ ਬੱਸ ਦੇ ਚਾਲਕ ਦਰਮਿਆਨ ਹੋਈ ਤਕਰਾਰ ਉਪਰੰਤ ਸਰਕਾਰੀ ਬੱਸ ਚਾਲਕਾਂ ਵਲੋਂ ਆਪਣੀਆਂ ਬੱਸਾਂ ਟੇਢੀਆਂ ਕਰਕੇ ਟ੍ਰੈਫ਼ਿਕ ਜਾਮ ਕਰ ਦਿੱਤਾ ਗਿਆ।
ਇਸ ਦੌਰਾਨ ਜਾਮ ਵਿਚ ਫ਼ਸੇ ਲੋਕਾਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ, ਜਿਸ ਉਪਰੰਤ ਕਾਰਾਂ ਆਦਿ ਨੂੰ ਨਿਕਲਣ ਦਿੱਤਾ ਗਿਆ ਹੈ।ਮੌਕੇ 'ਤੇ ਪੁੱਜੇ ਸੜਕ ਸੁਰੱਖਿਆ ਫ਼ੋਰਸ ਦੇ ਕਰਮੀਆਂ ਵਲੋਂ ਜਾਮ ਖੁਲਵਾਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।
ਤਾਜ਼ਾ ਖ਼ਬਰਾਂ
Free
ਟੋਲ ਕਰਮਚਾਰੀ ਨਾਲ ਤਕਰਾਰ ਤੋਂ ਬਾਅਦ ਸਰਕਾਰੀ ਬੱਸ ਚਾਲਕਾਂ ਵਲੋਂ ਬੱਸਾਂ ਟੇਢੀਆਂ ਕਰਕੇ ਟ੍ਰੈਫ਼ਿਕ ਜਾਮ
ਢਿਲਵਾਂ (ਕਪੂਰਥਲਾ), 21 ਸਤੰਬਰ (ਪ੍ਰਵੀਨ ਕੁਮਾਰ) - ਅੱਜ ਸ਼ਾਮ ਕਰੀਬ 4:30 ਵਜੇ ਟੋਲ ਪਲਾਜ਼ਾ ਢਿਲਵਾਂ ਵਿਖੇ ਟੋਲ ਕਰਮਚਾਰੀ ਤੇ ਪੀ.ਆਰ.ਟੀ.ਸੀ. ਦੀ ਬੱਸ ਦੇ ਚਾਲਕ ਦਰਮਿਆਨ...
ਅਜੀਤ ਡੈਸਕ
21-09-2026