21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਵਾਲਮੀਕਿ ਸਮਾਜ ਦੀ ਧੀ ਦੀਪਾਸ਼ੀ ਬਣੀ ਐਡਵੋਕੇਟ, ਪਰਿਵਾਰ ਤੇ ਸਮਾਜ ਵਿਚ ਖੁਸ਼ੀ ਦੀ ਲਹਿਰ

ਤਪਾ ਮੰਡੀ (ਬਰਨਾਲਾ), 21 ਸਤੰਬਰ (ਵਿਜੇ ਸ਼ਰਮਾ) - ਤਪਾ ਸ਼ਹਿਰ ਲਈ ਮਾਣ ਅਤੇ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ ਕਿ ਵਾਲਮੀiਕ ਸਮਾਜ ਨਾਲ ਸੰਬੰਧਿਤ ਦੀਪਾਸ਼ੀ...

ਅਜੀਤ ਡੈਸਕ 21-09-2026

ਤਪਾ ਮੰਡੀ (ਬਰਨਾਲਾ), 21 ਸਤੰਬਰ (ਵਿਜੇ ਸ਼ਰਮਾ) - ਤਪਾ ਸ਼ਹਿਰ ਲਈ ਮਾਣ ਅਤੇ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ ਕਿ ਵਾਲਮੀiਕ ਸਮਾਜ ਨਾਲ ਸੰਬੰਧਿਤ ਦੀਪਾਸ਼ੀ ਪੁੱਤਰੀ ਵਿਨੋਦ ਕੁਮਾਰ ਕਾਲਾ ਸਾਬਕਾ ਕੌਂਸਲਰ ਨੇ ਕਾਨੂੰਨ ਦੀ ਪੜ੍ਹਾਈ ਪੂਰੀ ਕਰਕੇ ਐਡਵੋਕੇਟ ਬਣਨ ਦਾ ਮਾਣ ਹਾਸਲ ਕੀਤਾ ਹੈ। ਦੀਪਾਸ਼ੀ ਦੀ ਇਸ ਪ੍ਰਾਪਤੀ ਨਾਲ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਵਾਲਮੀਕ ਸਮਾਜ ਵਿਚ ਖੁਸ਼ੀ ਦਾ ਮਾਹੌਲ ਹੈ। ਦੀਪਾਸ਼ੀ ਨੇ ਆਪਣੀ ਮਿਹਨਤ, ਲਗਨ ਅਤੇ ਪੜ੍ਹਾਈ ਪ੍ਰਤੀ ਸਮਰਪਣ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ। ਉਸ ਦੀ ਇਸ ਉਪਲਬਧੀ ਨੇ ਸਾਬਤ ਕੀਤਾ ਹੈ ਕਿ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨਾਲ ਹਰ ਮੰਜ਼ਿਲ ਪ੍ਰਾਪਤ ਕੀਤੀ ਜਾ ਸਕਦੀ ਹੈ।  ਦੀਪਾਸ਼ੀ ਦੇ ਐਡਵੋਕੇਟ ਬਣਨ ’ਤੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਸਮਾਜ ਦੇ ਆਗੂਆਂ ਅਤੇ ਸ਼ਹਿਰ ਵਾਸੀਆਂ ਨੇ ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਧੀਆਂ ਨੂੰ ਸਿੱਖਿਆ ਦੇ ਮੌਕੇ ਦੇਣ ਨਾਲ ਉਹ ਆਪਣੇ ਪਰਿਵਾਰ ਅਤੇ ਸਮਾਜ ਦਾ ਨਾਮ ਰੌਸ਼ਨ ਕਰ ਸਕਦੀਆਂ ਹਨ।

ਪਿਛਲੀ ਖ਼ਬਰ ਈ.ਡੀ. ਜ਼ੋਨਲ ਦਫ਼ਤਰ ਨੇ ਮਨੀ ਲਾਂਡਰਿੰਗ ਅਤੇ ਜਨਤਕ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ ਵਿਚ ਸਾਬਕਾ ਸਬ-ਪੋਸਟ ਮਾਸਟਰ (ਨਕੋਦ... ਅਗਲੀ ਖ਼ਬਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਬੀ.ਐਸ.ਐਫ. ਅਧਿਕਾਰੀਆਂ ਨੇ ਅਰਦਾਸ ਲਈ ਜ਼ੀਰੋ ਲਾਈਨ 'ਤੇ ਜਾਣ ਤੋਂ ਰੋਕਿਆ