ਮੋਹਾਲੀ, 22 ਸਤੰਬਰ (ਭੁਪਿੰਦਰ)- ਮੋਹਾਲੀ ਜੀ 3 ਬੀ ਟੂ ਵਿਚ ਇਕ ਨਿੱਜੀ ਸਕੂਲ ਨੂੰ ਬੰਬ ਨਾਲ ਡਾਉਣ ਦੀ ਧਮਕੀ ਭਰੀ ਈ. ਮੇਲ ਮਿਲੀ ਹੈ। ਪੁਲਿਸ ਚੱਪੇ ਚੱਪੇ ਦੀ ਤਲਾਸ਼ੀ ਲੈ ਰਹੀ ਹੈ ਤੇ ਬੱਚਿਆਂ ਨੂੰ ਸਕੂਲ ’ਚੋਂ ਛੁੱਟੀ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਪਹਿਲਾਂ ਵੀ ਸਕੂਲਾਂ ਨੂੰ ਕਈ ਵਾਰ ਧਮਕੀ ਭਰੀਆਂ ਈ.ਮੇਲ ਆ ਚੁੱਕੀਆਂ ਹਨ, ਜਿਸ ਨਾਲ ਲੋਕਾਂ ਤੇ ਬੱਚਿਆਂ ਦੇ ਮਾਪਿਆਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।