22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸਨਟੈੱਕ ਸਿਟੀ ਸੀ.ਐੱਲ.ਯੂ. ਮਾਮਲੇ ’ਚ ਗਮਾਡਾ ਦਫ਼ਤਰ ਪਹੁੰਚੀ ਈ.ਡੀ. ਟੀਮ

ਮੋਹਾਲੀ, 22 ਸਤੰਬਰ (ਕਪਿਲ ਵਧਵਾ)- ਸਨਟੈੱਕ ਸਿਟੀ ਸੀ.ਐੱਲ.ਯੂ. ਘੁਟਾਲੇ ਅਤੇ ਹਵਾਲਾ...

ਅਜੀਤ ਡੈਸਕ 22-09-2026

ਮੋਹਾਲੀ, 22 ਸਤੰਬਰ (ਕਪਿਲ ਵਧਵਾ)- ਸਨਟੈੱਕ ਸਿਟੀ ਸੀ.ਐੱਲ.ਯੂ. ਘੁਟਾਲੇ ਅਤੇ ਹਵਾਲਾ ਰਾਸ਼ੀ ਨਾਲ ਸਬੰਧਤ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਵੱਖ-ਵੱਖ ਥਾਵਾਂ ’ਤੇ ਜਾਂਚ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਮੰਗਲਵਾਰ ਨੂੰ ਈ.ਡੀ. ਦੀ ਇਕ ਟੀਮ ਮੁਹਾਲੀ ਸਥਿਤ ਗਮਾਡਾ ਦਫ਼ਤਰ ਦੀ ਦੂਜੀ ਮੰਜ਼ਿਲ ’ਤੇ ਪਹੁੰਚੀ।

ਜਾਣਕਾਰੀ ਅਨੁਸਾਰ ਈ.ਡੀ. ਅਧਿਕਾਰੀਆਂ ਵਲੋਂ ਸਨਟੈੱਕ ਸਿਟੀ ਨਾਲ ਸਬੰਧਤ ਸੀ.ਐੱਲ.ਯੂ. ਮਾਮਲੇ ਦੇ ਅਸਲ ਰਿਕਾਰਡਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਅਧਿਕਾਰੀਆਂ ਵਲੋਂ ਰਿਕਾਰਡ ਦੀ ਪੜਤਾਲ ਜਾਰੀ ਹੈ। ਹਾਲਾਂਕਿ ਇਸ ਸਬੰਧੀ ਈ.ਡੀ. ਵਲੋਂ ਅਜੇ ਤੱਕ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ। ਮਾਮਲੇ ਵਿਚ ਹੋਰ ਵੇਰਵਿਆਂ ਦੀ ਉਡੀਕ ਹੈ।

ਪਿਛਲੀ ਖ਼ਬਰ 'ਪੰਜਾਬ ਬਚਾਓ' ਰੈਲੀ ਦੀਆਂ ਤਿਆਰੀਆਂ ਸਬੰਧੀ ਪਿੰਡ ਬਹਿੜ੍ਹਵਾਲ ਵਿਖੇ ਅਹਿਮ ਮੀਟਿੰਗ ਅਗਲੀ ਖ਼ਬਰ ਦਸੂਹਾ ਵਿਖੇ ਜ਼ਬਰਦਸਤ ਧਮਾਕੇ ਦੀ ਆਵਾਜ਼ ਨਾਲ ਲੋਕਾਂ ਵਿਚ ਚਰਚਾ