ਨਾਗੋਆ, 23 ਸਤੰਬਰ (ਏਜੰਸੀ)-ਭਾਰਤ ਨੂੰ ਏਸ਼ਿਆਈ ਖੇਡਾਂ ’ਚ 28 ਸਾਲ ਬਾਅਦ ਭਾਰਤੋਲਕ ਮੁਕਾਬਲੇ ’ਚ ਤਗਮਾ ਮਿਲਿਆ ਹੈ। ਇਹ ਤਗਮਾ ਮੀਰਾਬਾਈ ਚਾਨੂ ਨੇ ਦਿਵਾਇਆ। 1998 ’ਚ ਕਰਨਮ ਮੱਲੇਸ਼ਵਰੀ ਨੇ ਚਾਂਦੀ ਜਿੱਤਿਆ ਸੀ। ਇਸ ਦੇ ਇਲਾਵਾ ਰੋਸ਼ੀਬਿਨਾ ਦੇਵੀ ਮਹਿਲਾ ਵੁਸ਼ੂ ਦੇ 60 ਕਿਲੋਗ੍ਰਾਮ ਦੇ ਫਾਈਨਲ ’ਚ ਪੁੱਜ ਗਈ ਹੈ।
ਬੁੱਧਵਾਰ ਨੂੰ ਮੀਰਾਬਾਈ ਚਾਨੂ ਔਰਤਾਂ ਦੇ 49 ਕਿਲੋਗ੍ਰਾਮ ਭਾਰ ਵਰਗ ’ਚ 198 ਕਿਲੋਗ੍ਰਾਮ ਦਾ ਭਾਰ ਚੁੱਕ ਕੇ ਦੂਸਰੇ ਸਥਾਨ ’ਤੇ ਰਹੀ। ਉਸ ਨੇ ਸਨੇਚ ’ਚ 87 ਤੇ ਕਲੀਨ ਐਂਡ ਜਰਕ ’ਚ 111 ਕਿਲੋਗ੍ਰਾਮ ਭਾਰ ਚੁੱਕਿਆ। 32 ਸਾਲ ਦੀ ਮੀਰਾਬਾਈ ਨੇ ਏਸ਼ਿਆਈ ਖੇਡਾਂ ’ਚ ਪਹਿਲੀ ਵਾਰ ਤਗਮਾ ਜਿੱਤਿਆ ਹੈ। ਉਹ ਉਲੰਪਿਕ ਖੇਡਾਂ, ਰਾਸ਼ਟਰਮੰਡਲ ਖੇਡਾਂ ਤੇ ਵਿਸ਼ਵ ਚੈਂਪੀਅਨਸ਼ਿਪ ਵਰਗੇ ਵੱਡੇ ਮੁਕਾਬਲਿਆਂ ’ਚ ਤਗਮੇ ਜਿੱਤ ਚੁੱਕੀ ਹੈ।