24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਏ.ਸੀ. ਬੱਸ ’ਚ ਲੱਗੀ ਅੱਗ, ਜ਼ਿੰਦਾ ਸੜ ਗਏ 9 ਲੋਕ

ਯੂ.ਪੀ., 24 ਸਤੰਬਰ- ਉੱਤਰ ਪ੍ਰਦੇਸ਼ ਦੇ ਨੋਇਡਾ ਵਿਚ ਯਮੁਨਾ ਐਕਸਪ੍ਰੈਸਵੇਅ 'ਤੇ ਇਕ ਨਿੱਜੀ ਏ.ਸੀ. ਸਲੀਪਰ ਬੱਸ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿਚ ਨੌਂ ਯਾਤਰੀ ਜ਼ਿੰਦਾ ਸੜ ਗਏ। ਬੱਸ ਵਿਚ 35 ਯਾਤਰੀ ਸਵਾਰ ਸਨ।

ਅਜੀਤ ਡੈਸਕ 24-09-2026

ਯੂ.ਪੀ., 24 ਸਤੰਬਰ- ਉੱਤਰ ਪ੍ਰਦੇਸ਼ ਦੇ ਨੋਇਡਾ ਵਿਚ ਯਮੁਨਾ ਐਕਸਪ੍ਰੈਸਵੇਅ 'ਤੇ ਇਕ ਨਿੱਜੀ ਏ.ਸੀ. ਸਲੀਪਰ ਬੱਸ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿਚ ਨੌਂ ਯਾਤਰੀ ਜ਼ਿੰਦਾ ਸੜ ਗਏ। ਬੱਸ ਵਿਚ 35 ਯਾਤਰੀ ਸਵਾਰ ਸਨ। ਕਈ ਯਾਤਰੀਆਂ ਨੇ ਖਿੜਕੀ ਤੋੜ ਛਾਲ ਮਾਰ ਕੇ ਜਾਨ ਬਚਾਈ। ਇਹ ਹਾਦਸਾ ਬੁੱਧਵਾਰ ਰਾਤ 11:30 ਵਜੇ ਜੇਵਰ ਹਵਾਈ ਅੱਡੇ ਤੋਂ 500 ਮੀਟਰ ਦੂਰ ਵਾਪਰਿਆ।

ਬੱਸ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਸਵੇਰੇ 9:30 ਵਜੇ ਮਹੋਬਾ ਲਈ ਰਵਾਨਾ ਹੋਈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਏ.ਸੀ. ਇੰਜਣ ਵਿਚ ਚੰਗਿਆੜੀ ਜਾਂ ਧਮਾਕੇ ਕਾਰਨ ਅੱਗ ਲੱਗੀ। ਹਾਦਸੇ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਪਹੁੰਚੀਆਂ। 45 ਮਿੰਟਾਂ ਦੇ ਅੰਦਰ ਅੱਗ ਬੁਝਾ ਦਿੱਤੀ ਗਈ।

ਖਿੜਕੀਆਂ ਤੋੜ ਕੇ ਵੀਹ ਯਾਤਰੀਆਂ ਨੂੰ ਬਚਾਇਆ ਗਿਆ। ਬਾਅਦ ਵਿਚ ਕਰਮਚਾਰੀ ਬੱਸ ਦੇ ਪਿਛਲੇ ਹਿੱਸੇ ਨੂੰ ਕੱਟ ਕੇ ਅੰਦਰ ਦਾਖਲ ਹੋਏ ਅਤੇ ਇਕ-ਇਕ ਕਰਕੇ ਲਾਸ਼ਾਂ ਨੂੰ ਬਾਹਰ ਕੱਢਿਆ। ਲਾਸ਼ਾਂ ਪੂਰੀ ਤਰ੍ਹਾਂ ਸੜ ਗਈਆਂ, ਜਿਸ ਕਾਰਨ ਪਛਾਣ ਕਰਨਾ ਮੁਸ਼ਕਿਲ ਹੋ ਗਿਆ। ਬਚਾਅ ਕਾਰਜ ਦੋ ਘੰਟੇ ਤੱਕ ਚੱਲਿਆ।

ਹਾਦਸੇ ਵਿਚ ਬੱਸ ਪੂਰੀ ਤਰ੍ਹਾਂ ਸੜ ਗਈ। ਪੁਲਿਸ ਨੇ ਡਰਾਈਵਰ ਅਤੇ ਕੰਡਕਟਰ ਨੂੰ ਹਿਰਾਸਤ ਵਿਚ ਲੈ ਲਿਆ ਹੈ। ਹਾਦਸੇ ਕਾਰਨ ਦਿੱਲੀ-ਆਗਰਾ ਲੇਨ 2 ਘੰਟੇ ਲਈ ਬੰਦ ਰਹੀ।

ਪਿਛਲੀ ਖ਼ਬਰ ਪੰਜਾਬ ਨਹੀਂ ਦੱਬਣ ਦੇਵੇਗਾ ਆਪਣੀ ਆਵਾਜ਼- ਡਾ. ਬਲਬੀਰ ਸਿੰਘ ਅਗਲੀ ਖ਼ਬਰ ਚੌਥੇ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਰਾਮ ਦਾਸ ਜੀ ਦੇ ਪਾਵਨ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ- ਮੁੱਖ ਮੰਤ...