26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਕੱਲ੍ਹ ਨੂੰ 078-ਗੁਰੂ ਹਰ ਸਹਾਏ ਦੇ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਲੱਗਣਗੇ ਵਿਸ਼ੇਸ਼ ਕੈਂਪ

ਗੁਰੂ ਹਰ ਸਹਾਏ (ਫ਼ਿਰੋਜ਼ਪੁਰ), 26 ਸਤੰਬਰ (ਕਪਿਲ ਕੰਧਾਰੀ)- ਮਾਨਯੋਗ ਮੁੱਖ ਚੋਣ ਅਫ਼ਸਰ ਪੰਜਾਬ ਅਤੇ ਜ਼ਿਲ੍ਹਾ ਚੋਣ...

ਅਜੀਤ ਡੈਸਕ 26-09-2026

ਗੁਰੂ ਹਰ ਸਹਾਏ (ਫ਼ਿਰੋਜ਼ਪੁਰ), 26 ਸਤੰਬਰ (ਕਪਿਲ ਕੰਧਾਰੀ)- ਮਾਨਯੋਗ ਮੁੱਖ ਚੋਣ ਅਫ਼ਸਰ ਪੰਜਾਬ ਅਤੇ ਜ਼ਿਲ੍ਹਾ ਚੋਣ ਅਫ਼ਸਰ ਫਿਰੋਜ਼ਪੁਰ ਦੀਆਂ ਹਦਾਇਤਾਂ ਅਨੁਸਾਰ ਐਸਆਈਆਰ-2026 ਦੇ ਮਹੱਤਵਪੂਰਨ ਕੰਮ ਨੂੰ ਮੁੱਖ ਰੱਖਦਿਆਂ ਵਿਧਾਨ ਸਭਾ ਚੋਣ ਹਲਕਾ 078-ਗੁਰੂ ਹਰ ਸਹਾਏ ਦੇ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਕੱਲ 27 ਸਤੰਬਰ ਨੂੰ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਹ ਕੈਂਪ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲਣਗੇ। ਇਸ ਦੌਰਾਨ ਸਾਰੇ ਬੂਥ ਲੈਵਲ ਅਫ਼ਸਰ (ਬੀਐਲਓ) ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ ’ਤੇ ਹਾਜ਼ਰ ਰਹਿਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਗੁਰੂ ਹਰ ਸਹਾਏ ਹਰਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਸ਼ੇਸ਼ ਕੈਂਪਾਂ ਦੌਰਾਨ ਬੀ.ਐਲ.ਓ ਵਲੋਂ ਐਸ.ਆਈ.ਆਰ. ਦੇ ਦੂਜੇ ਪੜਾਅ ਤਹਿਤ ਤਿਆਰ ਕੀਤੀਆਂ ਗਈਆਂ ਐਬਸੈਂਟ ਸ਼ਿਫਟਿਡ ਡੈਥ ਅਤੇ ਡਬਲ ਵੋਟ ਸਬੰਧੀ ਸੂਚੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ, ਉਨ੍ਹਾਂ ਵਲੋਂ ਨਿਯੁਕਤ ਬੀਐਲਏ-2 ਅਤੇ ਸਬੰਧਤ ਵੋਟਰਾਂ ਨਾਲ ਸਾਂਝੀਆਂ ਕਰਨਾ ਯਕੀਨੀ ਬਣਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਵੋਟਰ ਆਪਣੇ ਨਾਮ ਅਤੇ ਸਬੰਧਤ ਚੋਣ ਰਿਕਾਰਡ ਦੀ ਜਾਂਚ ਕਰ ਸਕਣਗੇ। ਜੇਕਰ ਕਿਸੇ ਵੋਟਰ ਨੂੰ ਆਪਣੇ ਰਿਕਾਰਡ ਵਿਚ ਕਿਸੇ ਕਿਸਮ ਦੀ ਗਲਤੀ, ਇਤਰਾਜ਼ ਜਾਂ ਕੋਈ ਹੋਰ ਨਜ਼ਰ ਆਉਂਦੀ ਹੈ ਤਾਂ ਉਹ ਇਸ ਸਬੰਧੀ ਆਪਣਾ ਇਤਰਾਜ਼ ਸਬੰਧਤ ਬੀ.ਐਲ.ਓ. ਕੋਲ ਦਰਜ ਕਰਵਾ ਸਕਦਾ ਹੈ। ਇਸ ਉਪਰੰਤ ਮਾਮਲੇ ਦੀ ਨਿਯਮਾਂ ਅਨੁਸਾਰ ਜਾਂਚ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

ਐਸ.ਡੀ.ਐਮ. ਹਰਦੀਪ ਸਿੰਘ ਨੇ ਦੱਸਿਆ ਕਿ ਸਾਰੇ ਸੁਪਰਵਾਈਜ਼ਰਾਂ ਨੂੰ ਵੀ ਆਪਣੇ ਅਧੀਨ ਆਉਂਦੇ ਬੀ.ਐਲ.ਓ. ਦੇ ਪੋਲਿੰਗ ਬੂਥਾਂ ਦੀ ਚੈਕਿੰਗ ਕਰਨ ਅਤੇ 100 ਫ਼ੀਸਦੀ ਹਾਜ਼ਰੀ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਡਿਊਟੀ ਵਿਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਪਾਏ ਜਾਣ ’ਤੇ ਸਬੰਧਤ ਬੀ.ਐਲ.ਓ. ਜਾਂ ਸੁਪਰਵਾਈਜ਼ਰ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 27 ਸਤੰਬਰ ਨੂੰ ਆਪਣੇ ਨਜ਼ਦੀਕੀ ਪੋਲਿੰਗ ਸਟੇਸ਼ਨ ’ਤੇ ਲੱਗਣ ਵਾਲੇ ਵਿਸ਼ੇਸ਼ ਕੈਂਪ ਵਿਚ ਪਹੁੰਚ ਕੇ ਆਪਣਾ ਵੋਟਰ ਰਿਕਾਰਡ ਜ਼ਰੂਰ ਚੈੱਕ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਗਲਤੀ ਜਾਂ ਇਤਰਾਜ਼ ਹੋਣ ਦੀ ਸੂਰਤ ਵਿਚ ਮੌਕੇ ’ਤੇ ਸਬੰਧਤ ਬੀ.ਐਲ.ਓ. ਨੂੰ ਜਾਣੂੰ ਕਰਵਾਉਣ।

ਪਿਛਲੀ ਖ਼ਬਰ ਏਸ਼ਿਆਈ ਖੇਡਾਂ 2026: ਭਾਰਤੀ ਮਹਿਲਾ ਕਬੱਡੀ ਟੀਮ ਨੇ ਈਰਾਨ ਨੂੰ ਹਰਾ ਕੇ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ 28 ਸਤੰਬਰ ਦੀ ਲੋਪੋਕੇ ਰੈਲੀ ਦੀ ਸਫ਼ਲਤਾ ਲਈ ਵਰਕਰਾਂ ਨੂੰ ਕੀਤਾ ਲਾਮਬੰਦ