ਮੌੜ ਮੰਡੀ (ਬਠਿੰਡਾ), 30 ਸਤੰਬਰ (ਗੁਰਜੀਤ ਸਿੰਘ ਕਮਾਲੂ)- ਸਬ ਡਵੀਜਨ ਮੌੜ ਦੇ ਪਿੰਡ ਕੋਟਲੀ ਖੁਰਦ ਵਿਖੇ ਪਤਨੀ ਵਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਨੂੰ ਫਾਹੇ ਲਾ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਕੋਟਲੀ ਖੁਰਦ ਦੇ ਸਤਪਾਲ ਸਿੰਘ ਨੇ ਮੌੜ ਪੁਲਿਸ ਕੋਲ ਬਿਆਨ ਦਿੱਤੇ ਹਨ ਕਿ ਉਸ ਦੇ ਚਚੇਰੇ ਭਰਾ ਰਾਜਪਾਲ ਸਿੰਘ ਰਾਜੂ ਨੂੰ ਉਸ ਦੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕਤਲ ਕਰਨ ਤੋਂ ਬਾਅਦ ਫਾਹੇ ਲਗਾ ਦਿੱਤਾ। ਮੌੜ ਪੁਲਿਸ ਨੇ ਇਸ ਮਾਮਲੇ ਵਿਚ ਐਫ. ਆਈ. ਆਰ. 198 ਤਹਿਤ ਕਤਲ ਦਾ ਮਾਮਲਾ ਦਰਜ ਕੀਤਾ ਹੈ।