01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਮਿੱਟੀ ਦੀ ਭਰੀ ਟਰਾਲੀ ਥੱਲੇ ਆ ਕੇ 9 ਸਾਲਾ ਬੱਚੇ ਦੀ ਮੌਤ, ਪਰਿਵਾਰਿਕ ਮੈਂਬਰਾਂ ਨੇ ਲਗਾਇਆ ਧਰਨਾ

ਸ੍ਰੀ ਚਮਕੌਰ ਸਾਹਿਬ (ਰੂਪਨਗਰ), 1 ਅਕਤੁਬਰ (ਜਗਮੋਹਣ ਸਿੰਘ ਨਾਰੰਗ) - ਗੁਰੂ ਗੋਬਿੰਦ ਸਿੰਘ ਮਾਰਗ 'ਤੇ ਪਿੰਡ ਗਧਰਾਮ ਕਲਾਂ ਵਿਖੇ ਇਕ ਮਿੱਟੀ ਦੇ ਭਰੇ...

ਅਜੀਤ ਡੈਸਕ 01-10-2026

ਸ੍ਰੀ ਚਮਕੌਰ ਸਾਹਿਬ (ਰੂਪਨਗਰ), 1 ਅਕਤੁਬਰ (ਜਗਮੋਹਣ ਸਿੰਘ ਨਾਰੰਗ) - ਗੁਰੂ ਗੋਬਿੰਦ ਸਿੰਘ ਮਾਰਗ 'ਤੇ ਪਿੰਡ ਗਧਰਾਮ ਕਲਾਂ ਵਿਖੇ ਇਕ ਮਿੱਟੀ ਦੇ ਭਰੇ ਟਰੈਕਟਰ ਟਰਾਲੀ ਹੇਠ ਆਏ 9 ਸਾਲਾਂ ਦੇ ਬੱਚੇ ਦੀ ਮੌਤ ਹੋ ਗਈ  ।  ਇਹ ਘਟਨਾ ਉਸ ਸਮੇ ਵਾਪਰੀ ਜਦੋਂ ਇਕ ਬੱਚਾ ਦੁਕਾਨ ਤੋਂ ਸਮਾਨ ਲੈ ਕੇ ਨਿਕਲਿਆ ਤਾਂ ਉਕਤ ਟਰਾਲੀ ਨੂੰ ਬੱਚੇ ਨੂੰ ਆਪਣੀ ਲਪੇਟ ਵਿਚ ਲੈ ਲਿਆ। ਉਸ ਨੂੰ ਉਸ ਦੇ ਪਰਿਵਾਰਿਕ ਮੈਂਬਰ ਸ੍ਰੀ ਚਮਕੌਰ ਸਾਹਿਬ ਦੇ ਹਸਪਤਾਲ ਲਿਆਏ ਜਿੱਥੇ ਡਿਊਟੀ 'ਤੇ ਹਾਜ਼ਰ ਡਾਕਟਰ ਨੇ ਬੱਚੇ ਨੂੰ ਮ੍ਰਿਤਕ ਕਰਾਰ ਦਿੱਤਾ । ਇਸ ਦੌਰਾਨ ਟਰੈਕਟਰ ਚਾਲਕ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਟਰੈਕਟਰ ਚਾਲਕ 'ਤੇ ਮਾਮਲਾ ਦਰਜ ਕਰ ਲਿਆ ਹੈ ।ਉਧਰ ਮ੍ਰਿਤਕ ਬੱਚੇ ਦੇ ਪਰਵਾਰਿਕ ਮੈਂਬਰਾਂ ਨੇ ਸਰਕਾਰੀ ਹਸਪਤਾਲ ਮੂਹਰੇ ਧਰਨਾ ਲਗਾ ਦਿੱਤਾ। ਉਹ ਮੰਗ ਕਰ ਰਹੇ ਹਨ ਕਿ ਇਸ ਮਾਮਲੇ ਵਿਚ ਟਰੈਕਟਰ ਮਾਲਕ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਜਾਵੇ । ਇਸ ਧਰਨੇ ਦੌਰਾਨ ਸਮੁੱਚੀ ਆਵਾਜਾਈ ਠੱਪ ਕਰ ਦਿੱਤੀ ਗਈ। 

ਪਿਛਲੀ ਖ਼ਬਰ ਆਈ.ਐਮ.ਸੀ.ਟੀ. ਵਲੋਂ ਕੁਦਰਤੀ ਆਫ਼ਤਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਹਿਮਾਚਲ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾ... ਅਗਲੀ ਖ਼ਬਰ 'ਆਪ' ਦੇ ਹਲਕਾ ਡੇਰਾ ਬਾਬਾ ਨਾਨਕ ਤੋਂ ਸੋਸ਼ਲ ਮੀਡੀਆ ਕੋਆਰਡੀਨੇਟਰ ਕਵਲ ਗੋਰਾਇਆ ਨੇ ਦਿੱਤਾ ਅਸਤੀਫ਼ਾ