02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਅਦਾਲਤ ਤੋਂ ਫ਼ਰਾਰ ਦੋਸ਼ੀ 13 ਦਿਨਾਂ ਬਾਅਦ ਕਾਬੂ

ਡੇਰਾਬੱਸੀ (ਮੋਹਾਲੀ), 2 ਅਕਤੂਬਰ (ਗੁਰਮੀਤ ਸਿੰਘ)- ਡੇਰਾਬੱਸੀ ਪੁਲਿਸ ਨੇ ਅਦਾਲਤ ਤੋਂ ਸਜ਼ਾ ਸੁਣਾਏ ਜਾਣ...

ਅਜੀਤ ਡੈਸਕ 02-10-2026

ਡੇਰਾਬੱਸੀ (ਮੋਹਾਲੀ), 2 ਅਕਤੂਬਰ (ਗੁਰਮੀਤ ਸਿੰਘ)- ਡੇਰਾਬੱਸੀ ਪੁਲਿਸ ਨੇ ਅਦਾਲਤ ਤੋਂ ਸਜ਼ਾ ਸੁਣਾਏ ਜਾਣ ਮਗਰੋਂ ਫ਼ਰਾਰ ਹੋਏ ਦੋਸ਼ੀ ਨੂੰ 13 ਦਿਨਾਂ ਬਾਅਦ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਕੇਂਦਰੀ ਜੇਲ੍ਹ ਪਟਿਆਲਾ ਭੇਜਣ ਦੇ ਹੁਕਮ ਦਿੱਤੇ ਗਏ।

ਮੁਬਾਰਿਕਪੁਰ ਪੁਲਿਸ ਚੌਂਕੀ ਇੰਚਾਰਜ ਕੁਲਵੰਤ ਸਿੰਘ ਅਨੁਸਾਰ ਥਾਣਾ ਡੇਰਾਬੱਸੀ ਵਿਚ ਦਰਜ ਮੁਕੱਦਮਾ ਨੰਬਰ 2, ਮਿਤੀ 4 ਜਨਵਰੀ 2021, ਧਾਰਾ 379 ਅਤੇ 411 ਆਈ.ਪੀ.ਸੀ. ਤਹਿਤ ਗੋਲਡੀ ਪੁੱਤਰ ਰਾਮ ਸ਼ਰਨ, ਵਾਸੀ ਪੰਡਵਾਲਾ ਮੋੜ, ਮੁਬਾਰਿਕਪੁਰ ਨੂੰ 18 ਸਤੰਬਰ 2026 ਨੂੰ ਨਿਆਂਇਕ ਮੈਜਿਸਟ੍ਰੇਟ ਡੇਰਾਬੱਸੀ ਦੀ ਅਦਾਲਤ ਨੇ ਦੋ ਮਹੀਨੇ ਦੀ ਸਜ਼ਾ ਸੁਣਾਈ ਸੀ। ਸਜ਼ਾ ਸੁਣਾਏ ਜਾਣ ਮਗਰੋਂ ਉਹ ਅਦਾਲਤ ਤੋਂ ਫ਼ਰਾਰ ਹੋ ਗਿਆ ਸੀ।

ਪੁਲਿਸ ਨੇ ਉਸ ਦੀ ਭਾਲ ਤੇਜ਼ ਕਰਦਿਆਂ 1 ਅਕਤੂਬਰ ਨੂੰ ਕਾਬੂ ਕਰ ਲਿਆ। 2 ਅਕਤੂਬਰ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਉਸ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ।

ਪਿਛਲੀ ਖ਼ਬਰ ਜੰਡਿਆਲਾ ਗੁਰੂ ਨੇੜੇ ਸੂਏ ’ਚੋਂ 34 ਸਾਲਾ ਨੌਜਵਾਨ ਦੀ ਮਿਲੀ ਲਾਸ਼ ਅਗਲੀ ਖ਼ਬਰ 2027 ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਾਓ ਤਾਂ ਹੀ ਪੰਜਾਬ ਦਾ ਭਲਾ ਹੋਵੇਗਾ- ਸੁਖਬੀਰ ਸਿੰਘ ਬਾਦਲ