02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਮਾਰਕੀਟ ਕਮੇਟੀ ਪੰਜੇ ਕੇ ਉਤਾੜ ਦੇ ਚੇਅਰਮੈਨ ਜਸਵੰਤ ਸਿੰਘ ਸੋਢੀ ਦੀ ਹੋਈ ਤਾਜਪੋਸ਼ੀ

ਪੰਜੇ ਕੇ ਉਤਾੜ (ਫ਼ਿਰੋਜ਼ਪੁਰ), 2 ਅਕਤੂਬਰ (ਪੱਪੂ ਸੰਧਾ)- ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਹਲਕਾ ਗੁਰੂਹਰਸਹਾਏ...

ਅਜੀਤ ਡੈਸਕ 02-10-2026

ਪੰਜੇ ਕੇ ਉਤਾੜ (ਫ਼ਿਰੋਜ਼ਪੁਰ), 2 ਅਕਤੂਬਰ (ਪੱਪੂ ਸੰਧਾ)- ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਹਲਕਾ ਗੁਰੂਹਰਸਹਾਏ ਅਧੀਨ ਪੈਂਦੀ ਮਾਰਕੀਟ ਕਮੇਟੀ ਪੰਜੇ ਕੇ ਉਤਾੜ ਦਾ ਜਸਵੰਤ ਸਿੰਘ ਸੋਢੀ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ। ਨਵ-ਨਿਯੁਕਤ ਚੇਅਰਮੈਨ ਜਸਵੰਤ ਸਿੰਘ ਸੋਢੀ ਦੀ ਤਾਜਪੋਸ਼ੀ ਦੇ ਸਬੰਧ ’ਚ ਦਾਣਾ ਮੰਡੀ ਪੰਜੇ ਕੇ ਉਤਾੜ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਹਲਕਾ ਗੁਰੂਹਰਸਹਾਏ ਦੇ ਵਿਧਾਇਕ ਫੌਜਾ ਸਿੰਘ ਸਰਾਰੀ, ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ, ਸ਼ਵਿੰਦਰ ਸਿੰਘ ਖਿੰਡਾ, ਡਾ. ਮਲਕੀਤ ਥਿੰਦ, ਭੁਪਿੰਦਰ ਕੌਰ ਸੰਧੂ, ਮੋੜਾ ਸਿੰਘ ਅਨਜਾਣ ਤੋਂ ਇਲਾਵਾ ਬਲਾਕ ਪੱਧਰ ਦੇ ਆਗੂਆਂ, ਅਹੁਦੇਦਾਰਾਂ, ਪੰਚਾਂ, ਸਰਪੰਚਾਂ, ਬਲਾਕ ਸੰਮਤੀ ਮੈਂਬਰਾਂ, ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।

ਸਮਾਗਮ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਫੌਜਾ ਸਿੰਘ ਸਰਾਰੀ, ਰਣਬੀਰ ਸਿੰਘ ਭੁੱਲਰ, ਸ਼ਵਿੰਦਰ ਸਿੰਘ ਖਿੰਡਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਹਰ ਇਕ ਵਰਕਰ ਅਤੇ ਆਗੂ ਦੀ ਮਿਹਨਤ ਦਾ ਬੇਹੱਦ ਖਿਆਲ ਰੱਖਦੀ ਹੈ ਅਤੇ ਮਿਹਨਤੀ ਆਗੂਆਂ ਅਤੇ ਵਰਕਰਾਂ ਨੂੰ ਪਾਰਟੀ ਵਲੋਂ ਹਮੇਸ਼ਾ ਹੀ ਵੱਡੀਆਂ ਜ਼ਿੰਮੇਵਾਰੀਆਂ ਸੌਂਪ ਕੇ ਉਨ੍ਹਾਂ ਦਾ ਮਾਨ ਸਨਮਾਨ ਵਧਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੋਢੀ ਪਾਰਟੀ ਦੇ ਮਿਹਨਤੀ ਅਤੇ ਅਣਥੱਕ ਵਰਕਰ ਹਨ, ਜਿੰਨਾਂ ਨੇ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਵਾਸਤੇ ਸਖ਼ਤ ਮਿਹਨਤ ਕਰਕੇ ਪਾਰਟੀ ਨੂੰ ਹਲਕੇ ਵਿਚ ਮਜ਼ਬੂਤ ਕੀਤਾ ਹੈ।

ਇਸ ਮੌਕੇ ਜਸਵੰਤ ਸਿੰਘ ਸੋਢੀ ਨੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਚੇਅਰਮੈਨ ਨਿਯੁਕਤ ਕਰਨ ’ਤੇ ਧੰਨਵਾਦ ਕੀਤਾ, ਉਥੇ ਹੀ ਉਨ੍ਹਾਂ ਨੇ ਪਾਰਟੀ ਲੀਡਰਸ਼ਿਪ ਨੂੰ ਵਿਸ਼ਵਾਸ ਦੁਆਇਆ ਕਿ ਉਹ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਦਿੱਤੀ ਗਈ ਜ਼ਿੰਮੇਵਾਰੀ ਨੂੰ ਨਿਭਾਉਣਗੇ। ਉਨ੍ਹਾਂ ਕਿਹਾ ਕਿ ਪਾਰਟੀ ਤੇ ਸਰਕਾਰ ਦੀ ਟੀਮ ਪੂਰੀ ਤਰ੍ਹਾਂ ਇੱਕਜੁੱਟ ਹੋ ਕੇ ਇਲਾਕੇ ਦੇ ਵਿਕਾਸ ਲਈ ਕੰਮ ਕਰੇਗੀ। ਕਿਸਾਨਾਂ, ਆੜ੍ਹਤੀਆਂ ਤੇ ਆਮ ਲੋਕਾਂ ਨਾਲ ਸਬੰਧਿਤ ਮਸਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।

ਪਿਛਲੀ ਖ਼ਬਰ ਬੀਬਾ ਰੂਪ ਕੌਰ ਸੰਧੂ ਨੇ ਵੀਡੀਓ ਬਿਆਨ ਰਾਹੀਂ ਕੀਤਾ ਮੁੜ ਖੁਲਾਸਾ, ਕਿਹਾ- 9 ਅਕਤੂਬਰ ਨੂੰ ਜਥੇਦਾਰ ਨਾਲ ਕਰਾਂਗੀ ਸਬੂਤਾਂ... ਅਗਲੀ ਖ਼ਬਰ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ- ਲਾਲ ਚੰਦ ਕਟਾਰੂਚੱਕ