ਚੰਡੀਗੜ੍ਹ, 8 ਅਕਤੂਬਰ - ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ ਪਿਛਲੇ 4 ਸਾਲਾਂ 'ਚ ਪੰਜਾਬ ਨੂੰ 1.89 ਲੱਖ ਕਰੋੜ ਰੁਪਏ ਦਾ ਨਿਵੇਸ਼ ਮਿਲਿਆ ਹੈ, ਜਿਸ ਨਾਲ 6.31 ਲੱਖ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ... ਨਿਵੇਸ਼ਕਾਂ ਦੇ ਇਸੇ ਭਰੋਸੇ ਨੂੰ ਕਾਇਮ ਰੱਖਣ ਲਈ ਅੱਜ ਦੋ ਵੱਡੇ ਪੋਰਟਲ ਲਾਂਚ ਕੀਤੇ ਨੇ...
ਸੂਬੇ ਦੇ ਨੌਜਵਾਨਾਂ ਨੂੰ ਘਰ ਦੇ ਨੇੜੇ ਰੁਜ਼ਗਾਰ ਅਤੇ ਇੰਡਸਟਰੀ ਨੂੰ ਹੁਨਰਮੰਦ ਕਾਮੇ ਮੁਹੱਈਆ ਕਰਵਾਉਣ ਲਈ 'ਹੁਨਰ ਪੰਜਾਬ' ਪੋਰਟਲ ਸ਼ੁਰੂ ਕੀਤਾ ਗਿਆ ਹੈ... ਇਸਦੇ ਨਾਲ ਹੀ ਨਿਵੇਸ਼ਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੀ ਪਾਰਦਰਸ਼ੀ ਜਾਣਕਾਰੀ ਦੇਣ ਲਈ 'ਫਾਸਟ-ਟਰੈਕ ਪੰਜਾਬ' ਦਾ 'ਵਿੱਤੀ ਪ੍ਰੋਤਸਾਹਨ ਮੋਡੀਊਲ' (ਪਾਸਬੁੱਕ) ਲਾਂਚ ਕੀਤਾ ਹੈ... ਸਾਡਾ ਮਕਸਦ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਹੀ ਸੂਬੇ 'ਚ ਰੁਜ਼ਗਾਰ ਦੇ ਕੇ ਪੰਜਾਬ ਨੂੰ ਮੁੜ ਰੰਗਲਾ ਬਣਾਉਣਾ ਹੈ...
ਇਨਕਲਾਬ ਜ਼ਿੰਦਾਬਾਦ!
ਤਾਜ਼ਾ ਖ਼ਬਰਾਂ
Free
ਨਿਵੇਸ਼ਕਾਂ ਦੇ ਭਰੋਸੇ ਨੂੰ ਕਾਇਮ ਰੱਖਣ ਲਈ ਅੱਜ ਲਾਂਚ ਕੀਤੇ ਨੇ ਦੋ ਵੱਡੇ ਪੋਰਟਲ - ਮੁੱਖ ਮੰਤਰੀ ਭਗਵੰਤ ਮਾਨ
ਚੰਡੀਗੜ੍ਹ, 8 ਅਕਤੂਬਰ - ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ ਪਿਛਲੇ 4 ਸਾਲਾਂ 'ਚ ਪੰਜਾਬ ਨੂੰ 1.89 ਲੱਖ ਕਰੋੜ ਰੁਪਏ ਦਾ ਨਿਵੇਸ਼ ਮਿਲਿਆ...
ਅਜੀਤ ਡੈਸਕ
08-10-2026