ਅੰਮ੍ਰਿਤਸਰ, 8 ਅਕਤੂਬਰ (ਰੇਸ਼ਮ ਸਿੰਘ) - ਮੇਕਅਪ ਆਰਟਿਸਟ ਅਤੇ ਸੋਸ਼ਲ ਮੀਡੀਆ ਤੇ ਇਨਫਲੂਐਂਸਰ ਮੈਡ ਸੰਧੂ ਦੇ ਗੋਲੀਆਂ ਮਾਰ ਕੇ ਹੋਏ ਕਤਲ ਦੇ ਚਰਚਿਤ ਮਾਮਲੇ ਚ ਅੰਮ੍ਰਿਤਸਰ ਪੁਲਿਸ ਵਲੋਂ ਸ਼ੂਟਰ ਸਮੇਤ ਛੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਖ਼ੁਲਾਸਾ ਅੱਜ ਇੱਥੇ ਪ੍ਰੈਸ ਕਾਨਫ਼ਰੰਸ ਵਿਚ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਕੀਤਾ। ਉਨ੍ਹਾਂ ਦੱਸਿਆ ਕਿ ਸ਼ੂਟਰ ਵਾਰਦਾਤ ਨੂੰ ਅੰਜਾਮ ਦੇ ਕੇ ਅਹਿਮਦਾਬਾਦ (ਗੁਜਰਾਤ) ਚਲੇ ਗਏ ਸਨ ਜਿੱਥੋਂ ਉਨ੍ਹਾਂ ਨੂੰ ਕਾਬੂ ਕਰਕੇ ਲਿਆਂਦਾ ਜਾ ਰਿਹਾ ਹੈ। ਇਹ ਕਤਲ ਗੈਂਗਸਟਰਾਂ ਵਲੋਂ ਆਪਣਾ ਨਾਮ ਬਣਾਉਣ ਲਈ ਕੀਤਾ ਗਿਆ ਸੀ। ਇਸ ਸੰਬੰਧੀ ਜਲਦੀ ਹੀ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਤਾਜ਼ਾ ਖ਼ਬਰਾਂ
Free
ਮੈਡ ਸੰਧੂ ਕਤਲ ਮਾਮਲੇ ਚ ਸ਼ੂਟਰ ਨੇ ਸਣੇ 6 ਗ੍ਰਿਫਤਾਰ
ਅੰਮ੍ਰਿਤਸਰ, 8 ਅਕਤੂਬਰ (ਰੇਸ਼ਮ ਸਿੰਘ) - ਮੇਕਅਪ ਆਰਟਿਸਟ ਅਤੇ ਸੋਸ਼ਲ ਮੀਡੀਆ ਤੇ ਇਨਫਲੂਐਂਸਰ ਮੈਡ ਸੰਧੂ ਦੇ ਗੋਲੀਆਂ ਮਾਰ ਕੇ ਹੋਏ ਕਤਲ ਦੇ ਚਰਚਿਤ ਮਾਮਲੇ ਚ ਅੰਮ੍ਰਿਤਸਰ...
ਅਜੀਤ ਡੈਸਕ
08-10-2026