ਚੰਡੀਗੜ੍ਹ, 28 ਅਕਤੂਬਰ: ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ, ਜਲੰਧਰ ਜ਼ਿਲ੍ਹੇ ਦੇ ਹਲਕਾ ਨਕੋਦਰ ਦੇ ਪਿੰਡ ਸਰੀਂਹ ਵਿਖੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕੀਤਾ...
ਲੋਕਾਂ ਦਾ ਸਾਡੇ 'ਤੇ ਭਰੋਸਾ ਅਤੇ ਪਿਆਰ ਹੀ ਸਾਡੀ ਅਸਲੀ ਤਾਕਤ ਹੈ... ਵਿਰੋਧੀਆਂ ਦੀਆਂ ਸਰਕਾਰਾਂ ਨੇ ਸਿਰਫ਼ ਲੋਕਾਂ ਨੂੰ ਲੁੱਟਿਆ ਹੈ, ਪਰ ਸਾਡੀ ਸਰਕਾਰ ਦਾ ਇਕੋ-ਇਕ ਟੀਚਾ ਪੰਜਾਬ ਦਾ ਸਰਵਪੱਖੀ ਵਿਕਾਸ ਕਰਨਾ ਅਤੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣਾ ਹੈ... ਅਸੀਂ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੇ ਖੇਤਰਾਂ ਵਿਚ ਵੱਡੇ ਬਦਲਾਅ ਲਿਆ ਰਹੇ ਹਾਂ, ਤਾਂ ਜੋ ਆਮ ਘਰਾਂ ਦੇ ਬੱਚੇ ਪੜ੍ਹ-ਲਿਖ ਕੇ ਵੱਡੇ ਅਫ਼ਸਰ ਬਣ ਸਕਣ...
ਪੰਜਾਬੀਆਂ ਨਾਲ ਕੀਤੇ ਵਾਅਦੇ ਮੁਤਾਬਕ ਪੰਜਾਬ ਨੂੰ ਮੁੜ ਤੋਂ 'ਰੰਗਲਾ ਪੰਜਾਬ' ਬਣਾਉਣ ਲਈ ਅਸੀਂ ਦਿਨ-ਰਾਤ ਇਕ ਕਰ ਰੱਖਿਆ ਹੈ...
ਇਨਕਲਾਬ ਜ਼ਿੰਦਾਬਾਦ!
ਤਾਜ਼ਾ ਖ਼ਬਰਾਂ
Free
ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੇ ਖੇਤਰਾਂ ਚ ਵੱਡੇ ਬਦਲਾਅ ਲਿਆ ਰਹੇ ਹਾਂ - ਭਗਵੰਤ ਮਾਨ
ਚੰਡੀਗੜ੍ਹ, 28 ਅਕਤੂਬਰ: ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ, ਜਲੰਧਰ ਜ਼ਿਲ੍ਹੇ ਦੇ ਹਲਕਾ ਨਕੋਦਰ...
ਅਜੀਤ ਡੈਸਕ
28-10-2026