30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਪੰਜਾਬ ਵਿਧਾਨ ਸਭਾ ਚੋਣਾਂ: ਕੱਲ੍ਹ ਆਵੇਗੀ ‘ਆਪ’ ਉਮੀਦਵਾਰਾਂ ਦੀ ਪਹਿਲੀ ਸੂਚੀ- ਮੁੱਖ ਮੰਤਰੀ ਮਾਨ

ਨਵੀਂ ਦਿੱਲੀ, 30 ਅਕਤੂਬਰ- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਕਿ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਦੀ ਪਹਿਲੀ ਸੂਚੀ ਭਲਕੇ ਯਾਨੀ 31 ਅਕਤੂਬਰ ਨੂੰ ਦੁਪਿਹਰ 12 ਵਜੇ ਦੇ ਕਰੀਬ ਜਾਰੀ ਕਰੇਗੀ।

ਅਜੀਤ ਡੈਸਕ 30-10-2026

ਨਵੀਂ ਦਿੱਲੀ, 30 ਅਕਤੂਬਰ- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਕਿ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਦੀ ਪਹਿਲੀ ਸੂਚੀ ਭਲਕੇ ਯਾਨੀ 31 ਅਕਤੂਬਰ ਨੂੰ ਦੁਪਿਹਰ 12 ਵਜੇ ਦੇ ਕਰੀਬ ਜਾਰੀ ਕਰੇਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ, 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਸੰਬੰਧ ਵਿਚ ਇਕ ਮੀਟਿੰਗ ਕੀਤੀ ਗਈ... ਕਈ ਨਾਵਾਂ 'ਤੇ ਚਰਚਾ ਹੋਈ ਅਤੇ ਕੁਝ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਇਹ ਨਾਮ ਸ਼ਾਮ ਨੂੰ ਪੀ.ਏ.ਸੀ. (PAC) ਨੂੰ ਭੇਜ ਦਿੱਤੇ ਜਾਣਗੇ। ਕੱਲ੍ਹ ਸਵੇਰੇ 11:00 ਵਜੇ ਪੀ.ਏ.ਸੀ. ਦੀ ਇਕ ਹੋਰ ਮੀਟਿੰਗ ਤੈਅ ਕੀਤੀ ਗਈ ਹੈ। ਕੱਲ੍ਹ ਤੱਕ, ਸਾਨੂੰ ਇਹ ਸਪੱਸ਼ਟ ਹੋ ਜਾਵੇਗਾ ਕਿ ਕਿੰਨੇ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਕੱਲ੍ਹ ਦੀ ਮੀਟਿੰਗ ਤੋਂ ਬਾਅਦ ਪਹਿਲੀ ਸੂਚੀ ਤਿਆਰ ਹੋ ਜਾਵੇਗੀ।

ਪਿਛਲੀ ਖ਼ਬਰ ਨੌਜਵਾਨ ਦੀ ਲਾਸ਼ ਬੋਹੜ ਦੇ ਰੁੱਖ ’ਤੇ ਲਟਕਦੀ ਮਿਲੀ ਅਗਲੀ ਖ਼ਬਰ ਬੁਢਲਾਡਾ ’ਚ ਚਿੱਟਾ ਲਾਉਂਦਾ ਥਾਣੇਦਾਰ ਲੋਕਾਂ ਵਲੋਂ ਕਾਬੂ