30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਨੌਜਵਾਨ ਦੀ ਲਾਸ਼ ਬੋਹੜ ਦੇ ਰੁੱਖ ’ਤੇ ਲਟਕਦੀ ਮਿਲੀ

ਨੌਸ਼ਹਿਰਾ ਪਨੂੰਆ, (ਅੰਮ੍ਰਿਤਸਰ), 30 ਅਕਤੂਬਰ (ਦੀਪਕ ਮੈਣੀ)- ਸਥਾਨਕ ਪਿੰਡ ਦੀ ਨਜ਼ਦੀਕ ਪੈਦੇਂ ਪਿੰਡ ਚੌਧਰੀਵਾਲਾ ਥਾਣਾ ਸਰਹਾਲੀ ਕਲਾਂ ਤਰਨਤਾਰਨ ਦੇ ਸ਼ਮਸ਼ਾਨਘਾਟ ਵਿਚ ਸਥਿਤੀ ਬੋਹੜ ਦੇ ਰੁੱਖ ’ਤੇ ਇਕ ਨੌਜਵਾਨ ਦੀ ਲਾਸ਼ ਲਟਕਦੀ ਮਿਲਣ ਦਾ ਸਮਾਚਾਰ ਮਿਲਿਆ ਹੈ।

ਅਜੀਤ ਡੈਸਕ 30-10-2026

ਨੌਸ਼ਹਿਰਾ ਪਨੂੰਆ, (ਅੰਮ੍ਰਿਤਸਰ), 30 ਅਕਤੂਬਰ (ਦੀਪਕ ਮੈਣੀ)- ਸਥਾਨਕ ਪਿੰਡ ਦੀ ਨਜ਼ਦੀਕ ਪੈਦੇਂ ਪਿੰਡ ਚੌਧਰੀਵਾਲਾ ਥਾਣਾ ਸਰਹਾਲੀ ਕਲਾਂ ਤਰਨਤਾਰਨ ਦੇ ਸ਼ਮਸ਼ਾਨਘਾਟ ਵਿਚ ਸਥਿਤੀ ਬੋਹੜ ਦੇ ਰੁੱਖ ’ਤੇ ਇਕ ਨੌਜਵਾਨ ਦੀ ਲਾਸ਼ ਲਟਕਦੀ ਮਿਲਣ ਦਾ ਸਮਾਚਾਰ ਮਿਲਿਆ ਹੈ। ਮੌਕੇ ’ਤੇ ਮਿਲੀ ਜਾਣਕਾਰੀ ਅੁਨਸਾਰ ਮ੍ਰਿਤਕ ਦੀ ਪਛਾਣ ਸੁਖਰਾਜ ਸਿੰਘ (23 ਸਾਲ) ਪੁੱਤਰ ਗੁਰਪ੍ਰਕਾਸ਼ ਸਿੰਘ ਵਜੋਂ ਹੋਈ। ਮ੍ਰਿਤਕ ਸੁਖਰਾਜ ਸਿੰਘ ਦੇ ਪਿਤਾ ਨੇ ਦੱਸਿਆ ਕਿ ਕੱਲ੍ਹ ਰਾਤ 9:30 ਵਜੇ ਸੁਖਰਾਜ ਸਿੰਘ ਘਰੋਂ ਬਾਹਰ ਨੂੰ ਆਇਆ ਲੇਕਿਨ ਵਾਪਸ ਘਰ ਨਹੀਂ ਆਇਆ, ਅੱਜ ਸਵੇਰੇ ਉਸ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ। ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਸਨ ਤੇ ਅਪਣੀ ਲਿਖਤੀ ਕਾਰਵਾਈ ਕਰ ਰਹੇ ਸਨ। ਮ੍ਰਿਤਕ ਸੁਖਰਾਜ ਸਿੰਘ ਦੇ ਪਿਤਾ ਨੇ ਕਿਹਾ ਕਿ ਉਸ ਦਾ ਪਰਿਵਾਰ ਮਿਹਨਤ ਮਜ਼ਦੂਰੀ ਕਰਨ ਵਾਲਾ ਹੈ  ਤੇਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ।

ਪਿਛਲੀ ਖ਼ਬਰ ਆੜ੍ਹਤੀ ਗੁਰਸੇਵਕ ਦੀ ਲਾਸ਼ ਰੱਖ ਪਰਿਵਾਰ ਨੇ ਲਗਾਇਆ ਧਰਨਾ ਅਗਲੀ ਖ਼ਬਰ ਪੰਜਾਬ ਵਿਧਾਨ ਸਭਾ ਚੋਣਾਂ: ਕੱਲ੍ਹ ਆਵੇਗੀ ‘ਆਪ’ ਉਮੀਦਵਾਰਾਂ ਦੀ ਪਹਿਲੀ ਸੂਚੀ- ਮੁੱਖ ਮੰਤਰੀ ਮਾਨ