ਜਲੰਧਰ, 1 ਨਵੰਬਰ - ਪੰਜਾਬੀ ਸੰਗੀਤ ਕੰਪਨੀ ਸਪੀਡ ਰਿਕਾਰਡਸ ਦੇ ਮਾਲਕ ਦਿਨੇਸ਼ ਔਲਖ ਦੇ ਪੁੱਤਰ ਵਿਦਿਤ ਔਲਖ ਦੀ ਜਲੰਧਰ ਵਿਚ ਇਕ ਦਰਦਨਾਕ ਸੜਕ ਹਾਦਸੇ ਵਿਚ ਮੌਤ ਹੋ ਗਈ । ਇਸ ਦੇ ਸੋਗ ਵਜੋਂ ਮਸ਼ਹੂਰ ਰੈਪਰ ਹਨੀ ਸਿੰਘ ਨੇ ਆਪਣੀ ਡੀ.ਪੀ. ਹਟਾ ਦਿੱਤੀ ਹੈ। ਵਿਦਿਤ ਔਲਖ ਯੋ ਯੋ ਹਨੀ ਸਿੰਘ ਦਾ ਭਤੀਜਾ ਸੀ। ਹਨੀ ਸਿੰਘ ਦਾ ਦਿਨੇਸ਼ ਔਲਕ ਅਤੇ ਸਪੀਡ ਰਿਕਾਰਡਸ ਨਾਲ ਲੰਮਾ ਅਤੇ ਨਜ਼ਦੀਕੀ ਰਿਸ਼ਤਾ ਹੈ। ਇਸ ਵੱਡੇ ਸਦਮੇ ਤੋਂ ਬਾਅਦ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ, ਹਨੀ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੋਂ ਆਪਣੀ ਡਿਸਪਲੇ ਤਸਵੀਰ (ਡੀ.ਪੀ.) ਹਟਾ ਦਿੱਤੀ । ਉਸਨੇ ਇਕ ਭਾਵਨਾਤਮਕ ਪੋਸਟ ਸਾਂਝੀ ਕੀਤੀ ਜਿਸ ਵਿਚ ਇਸ ਘਟਨਾ ਨੂੰ ਉਸਦੇ ਲਈ ਇਕ ਬਹੁਤ ਹੀ ਦਰਦਨਾਕ ਅਤੇ ਹਨੇਰਾ ਸਮਾਂ ਦੱਸਿਆ ।
ਤਾਜ਼ਾ ਖ਼ਬਰਾਂ
Free
ਦਿਨੇਸ਼ ਔਲਖ ਦੇ ਪੁੱਤਰ ਦੀ ਮੌਤ ਤੋਂ ਬਾਅਦ ਹਨੀ ਸਿੰਘ ਨੇ ਸੋਸ਼ਲ ਮੀਡੀਆ ਖਾਤਿਆਂ ਤੋਂ ਆਪਣੀ ਡੀ.ਪੀ. ਹਟਾਈ
ਜਲੰਧਰ, 1 ਨਵੰਬਰ - ਪੰਜਾਬੀ ਸੰਗੀਤ ਕੰਪਨੀ ਸਪੀਡ ਰਿਕਾਰਡਸ ਦੇ ਮਾਲਕ ਦਿਨੇਸ਼ ਔਲਖ ਦੇ ਪੁੱਤਰ ਵਿਦਿਤ ਔਲਖ ਦੀ ਜਲੰਧਰ ਵਿਚ...
ਅਜੀਤ ਡੈਸਕ
01-11-2026