ਮਮਦੋਟ (ਫ਼ਿਰੋਜ਼ਪੁਰ) , 1 ਨਵੰਬਰ (ਰਾਜਿੰਦਰ ਸਿੰਘ ਹਾਂਡਾ/ਸੁਖਦੇਵ ਸਿੰਘ ਸੰਗਮ) - ਪੁਲਿਸ ਥਾਣਾ ਮਮਦੋਟ ਅਧੀਨ ਆਉਦੇ ਪਿੰਡ ਮੋਹਰੇ ਵਾਲਾ ਵਿਖੇ ਤਿੰਨ ਬੱਚੀਆਂ (ਲੜਕੀਆਂ) ਦੀ ਸ਼ੱਕੀ ਹਾਲਤ ਵਿਚ ਮੌਤ ਹੋ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਵਿਚ ਦੋ ਸਕੀਆਂ ਭੈਣਾ ਸ਼ਾਮਿਲ ਹਨ। ਮ੍ਰਿਤਕ ਬੱਚੀਆਂ ਦੀ ਉਮਰ 6 ਮਹੀਨੇ, ਇਕ ਸਾਲ ਅਤੇ 6 ਸਾਲ ਦੱਸੀ ਜਾ ਰਹੀ ਹੈ।ਪਿੰਡ ਵਾਸੀਆਂ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਬੱਚੀਆਂ ਦੀ ਅਚਾਨਕ ਸਿਹਤ ਵਿਗੜਨ ਤੋ ਬਾਅਦ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ । ਇਕੋ ਪਿੰਡ ਵਿਚ ਤਿੰਨ ਬੱਚੀਆਂ ਦੀਆਂ ਮੌਤਾਂ ਕਾਰਨ ਸਿਹਤ ਵਿਭਾਗ ਪੱਬਾ ਭਾਰ ਹੋ ਗਿਆ ਹੈ। ਡਾਕਟਰਾਂ ਅਨੁਸਾਰ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਪੋਸਟ ਮਾਰਟਮ ਦੀ ਰਿਪੋਰਟ ਤੋ ਬਾਅਦ ਹੀ ਚੱਲੇਗਾ।
ਤਾਜ਼ਾ ਖ਼ਬਰਾਂ
Free
ਭੇਦਭਰੀ ਹਾਲਤ ਵਿਚ ਇਕੋ ਪਿੰਡ ਦੀਆਂ ਤਿੰਨ ਬੱਚੀਆਂ ਦੀ ਮੌਤ
ਮਮਦੋਟ (ਫ਼ਿਰੋਜ਼ਪੁਰ) , 1 ਨਵੰਬਰ (ਰਾਜਿੰਦਰ ਸਿੰਘ ਹਾਂਡਾ/ਸੁਖਦੇਵ ਸਿੰਘ ਸੰਗਮ) - ਪੁਲਿਸ ਥਾਣਾ ਮਮਦੋਟ ਅਧੀਨ ਆਉਦੇ ਪਿੰਡ ਮੋਹਰੇ ਵਾਲਾ ਵਿਖੇ...
ਅਜੀਤ ਡੈਸਕ
01-11-2026