03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਅਮਰੀਕਾ ਦੇ ਡੈਲਸ ’ਚ ਹੈਲੋਵੀਨ ਦੀ ਰਾਤ ਖੂਨੀ ਵਾਰਦਾਤਾਂ, ਗੋਲੀਬਾਰੀ ਦੀਆਂ 3 ਘਟਨਾਵਾਂ ’ਚ 4 ਮੌਤਾਂ, 15 ਜ਼ਖਮੀ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)–ਅਮਰੀਕਾ ਦੇ ਡੈਲਸ ਸ਼ਹਿਰ ਦੇ ਡੀਪ ਐਲਮ ਇਲਾਕੇ ਵਿਚ ਹੈਲੋਵੀਨ ਦੀ ਰਾਤ ਗੋਲੀਬਾਰੀ ਦੀਆਂ ਤਿੰਨ ਵੱਖ-ਵੱਖ ਘਟਨਾਵਾਂ ਵਾਪਰੀਆਂ। ਜਿਨ੍ਹਾਂ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ ਘੱਟੋ-ਘੱਟ 15 ਹੋਰ ਜ਼ਖਮੀ ਹੋ...

ਅਜੀਤ ਡੈਸਕ 03-11-2026

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)–ਅਮਰੀਕਾ ਦੇ ਡੈਲਸ ਸ਼ਹਿਰ ਦੇ ਡੀਪ ਐਲਮ ਇਲਾਕੇ ਵਿਚ ਹੈਲੋਵੀਨ ਦੀ ਰਾਤ ਗੋਲੀਬਾਰੀ ਦੀਆਂ ਤਿੰਨ ਵੱਖ-ਵੱਖ ਘਟਨਾਵਾਂ ਵਾਪਰੀਆਂ। ਜਿਨ੍ਹਾਂ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ ਘੱਟੋ-ਘੱਟ 15 ਹੋਰ ਜ਼ਖਮੀ ਹੋ ਗਏ।

ਪੁਲਿਸ ਅਧਿਕਾਰੀਆਂ ਅਨੁਸਾਰ ਇਹ ਤਿੰਨੋਂ ਘਟਨਾਵਾਂ ਵੱਖ-ਵੱਖ ਥਾਵਾਂ ’ਤੇ ਵਾਪਰੀਆਂ। ਡੈਲਸ ਦੇ ਪੁਲਿਸ ਮੁਖੀ ਡੈਨੀਅਲ ਕੋਮੌਕਸ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਨ੍ਹਾਂ ਘਟਨਾਵਾਂ ਵਿਚਾਲੇ ਕੋਈ ਆਪਸੀ ਸਬੰਧ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ ਪੁਲਿਸ ਵਲੋਂ ਮਾਮਲਿਆਂ ਦੀ ਜਾਂਚ ਜਾਰੀ ਹੈ।

ਪੁਲਿਸ ਦੀ ਪ੍ਰੈੱਸ ਰਿਲੀਜ਼ ਅਤੇ ਮੁੱਢਲੀ ਜਾਂਚ ਮੁਤਾਬਕ ਪਹਿਲੀ ਗੋਲੀਬਾਰੀ ਦੀ ਘਟਨਾ ਰਾਤ ਕਰੀਬ 12:20 ਵਜੇ ਵਾਪਰੀ, ਜਦਕਿ ਦੂਜੀ ਘਟਨਾ ਰਾਤ 1.00 ਵਜੇ ਤੋਂ ਕੁਝ ਸਮੇਂ ਬਾਅਦ ਅਤੇ ਤੀਜੀ ਘਟਨਾ ਇਸ ਤੋਂ ਲਗਭਗ ਅੱਧੇ ਘੰਟੇ ਬਾਅਦ ਸਾਹਮਣੇ ਆਈ।

ਪੁਲਿਸ ਨੇ ਇਨ੍ਹਾਂ ਮਾਮਲਿਆਂ ਵਿਚ ਕਈ ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਗੋਲੀਬਾਰੀ ਕਰਨ ਵਾਲੇ ਹਮਲਾਵਰਾਂ ਦੀ ਪਛਾਣ ਕਰਨ ਅਤੇ ਘਟਨਾਵਾਂ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਕਾਂਗਰਸ ਦੀ ਇਨਸਾਫ਼ ਰੈਲੀ ਤੋਂ ਪਹਿਲਾਂ ਮੈਡਮ ਜਸਇੰਦਰ ਸੇਖੋਂ ਨੇ ਚੁੱਕੇ ਸਵਾਲ ਅਗਲੀ ਖ਼ਬਰ ਗ੍ਰੀਨ ਦੀਵਾਲੀ ਦੇ ਸੁਨੇਹਿਆਂ ਵਿਚਾਲੇ ਸਨੌਰ ’ਚ ਪਰਾਲੀ ਸਾੜਨ ਦਾ ਮਾਮਲਾ ਆਇਆ ਸਾਹਮਣੇ