05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਦੇਸ਼ ਵਿਚ ਚੱਲ ਰਹੀਆਂ ਜ਼ਿਆਦਾਤਰ ਪ੍ਰਕਿਰਿਆਵਾਂ ਬਾਰੇ ਰਾਹੁਲ ਗਾਂਧੀ ਨੂੰ ਕੋਈ ਜਾਣਕਾਰੀ ਨਹੀਂ - ਸੰਬਿਤ ਪਾਤਰਾ

ਨਵੀਂ ਦਿੱਲੀ, 5 ਨਵੰਬਰ - ਭਾਜਪਾ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਕਿਹਾ, "...ਕੱਲ੍ਹ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਾਲ ਬਹਿਸ ਕਰਨਾ ਚਾਹੁੰਦੇ...

ਅਜੀਤ ਡੈਸਕ 05-11-2026

ਨਵੀਂ ਦਿੱਲੀ, 5 ਨਵੰਬਰ - ਭਾਜਪਾ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਕਿਹਾ, "...ਕੱਲ੍ਹ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਾਲ ਬਹਿਸ ਕਰਨਾ ਚਾਹੁੰਦੇ ਸਨ... 24 ਸਾਲ ਹੋ ਗਏ ਹਨ... ਇਕ ਪਾਸੇ ਪ੍ਰਧਾਨ ਮੰਤਰੀ ਬੈਠਣਗੇ ਅਤੇ ਦੂਜੇ ਪਾਸੇ ਉਹ (ਰਾਹੁਲ ਗਾਂਧੀ) ਬੈਠਣਗੇ... ਰਾਹੁਲ ਗਾਂਧੀ ਕੋਲ ਕਿਸੇ ਵੀ ਚੀਜ਼ ਬਾਰੇ ਕੋਈ ਅੰਕੜੇ ਨਹੀਂ ਹੁੰਦੇ। ਉਨ੍ਹਾਂ ਨੂੰ ਦੇਸ਼ ਵਿਚ ਚੱਲ ਰਹੀਆਂ ਜ਼ਿਆਦਾਤਰ ਪ੍ਰਕਿਰਿਆਵਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਰ ਜਿੱਥੋਂ ਤੱਕ 'ਗੜਬੜ' (ਖਿਲਾਰਾ) ਪਾਉਣ ਦੀ ਗੱਲ ਹੈ, ਉਹ ਨੰਬਰ ਇਕ 'ਤੇ ਹਨ... ਕੀ ਨੇਤਾਵਾਂ ਵਿਚਕਾਰ ਬਹਿਸ ਸੜਕਾਂ 'ਤੇ ਹੋਣੀ ਚਾਹੀਦੀ ਹੈ, ਜਾਂ ਲੋਕਤੰਤਰ ਦੇ ਸਭ ਤੋਂ ਉੱਚੇ ਮੰਦਰ, ਯਾਨੀ ਸੰਸਦ ਦੇ ਅੰਦਰ? ਕੀ ਝਗੜੇ-ਬਖੇੜੇ ਸੜਕਾਂ 'ਤੇ ਹੋਣੇ ਚਾਹੀਦੇ ਹਨ, ਜਾਂ ਸੰਸਦ ਵਿਚ?..."
ਉਹ ਅੱਗੇ ਕਹਿੰਦੇ ਹਨ, "...ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਕੋਲ ਸੰਸਦ ਵਿਚ 5-6 ਮਿੰਟ ਤੋਂ ਵੱਧ ਬੈਠਣ ਦਾ ਸਬਰ ਨਹੀਂ ਹੈ... ਜੋ ਵਿਅਕਤੀ ਸੰਸਦ ਵਿਚ ਲਗਾਤਾਰ 5-6 ਮਿੰਟ ਵੀ ਨਹੀਂ ਬੈਠ ਸਕਦਾ, ਉਹ ਸੰਸਦ ਵਿਚ ਬਹਿਸ ਕਰਨ ਦੀ ਇੱਛਾ ਕਿਵੇਂ ਰੱਖ ਸਕਦਾ ਹੈ? ਉਹ ਸੰਸਦ ਦੀ ਬਜਾਏ ਸੜਕੀ ਝਗੜੇ ਨੂੰ ਤਰਜੀਹ ਦੇਣਗੇ..."।

ਪਿਛਲੀ ਖ਼ਬਰ ਦਿੱਲੀ - ਉਸਾਰੀ ਅਧੀਨ ਇਮਾਰਤ ਡਿੱਗਣ ਦੇ ਮਾਮਲੇ ਚ ਜ਼ਿੰਮੇਵਾਰ ਠੇਕੇਦਾਰ ਵਿਰੁੱਧ ਐਫ.ਆਈ.ਆਰ. ਦਰਜ - ਰੇਖਾ ਗੁਪਤਾ ਅਗਲੀ ਖ਼ਬਰ ਕੇਂਦਰੀ ਸਿਹਤ ਮੰਤਰੀ ਵਲੋਂ ਏਮਜ਼ ਅਵੰਤੀਪੋਰਾ ਦਾ ਸੰਚਾਲਨ ਜਲਦੀ ਤੋਂ ਜਲਦੀ ਸ਼ੁਰੂ ਕਰਨ ਦੇ ਨਿਰਦੇਸ਼