10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਸਵੈ-ਜੀਵਨੀ ਚ ਸੋਨੀਆ ਗਾਂਧੀ ਵਲੋਂ ਭਾਵਨਾ ਸਿਰਫ਼ ਇਕ ਕਥਨ ਮਾਤਰ ਹੈ - ਸੋਨੀਆ ਗਾਂਧੀ

ਨਵੀਂ ਦਿੱਲੀ, 10 ਨਵੰਬਰ - ਸੋਨੀਆ ਗਾਂਧੀ ਦੀ ਸਵੈ-ਜੀਵਨੀ 'Belonging: A Journey of Love', 'ਤੇ ਟਿੱਪਣੀ ਕਰਦਿਆਂ, 'ਆਪ' ਦਿੱਲੀ ਦੇ ਪ੍ਰਧਾਨ ਸੌਰਭ ਭਾਰਦਵਾਜ...

ਅਜੀਤ ਡੈਸਕ 10-11-2026

ਨਵੀਂ ਦਿੱਲੀ, 10 ਨਵੰਬਰ - ਸੋਨੀਆ ਗਾਂਧੀ ਦੀ ਸਵੈ-ਜੀਵਨੀ 'Belonging: A Journey of Love', 'ਤੇ ਟਿੱਪਣੀ ਕਰਦਿਆਂ, 'ਆਪ' ਦਿੱਲੀ ਦੇ ਪ੍ਰਧਾਨ ਸੌਰਭ ਭਾਰਦਵਾਜ ਨੇ ਕਿਹਾ, "ਸ਼ਾਇਦ ਹੁਣ ਸੋਨੀਆ ਗਾਂਧੀ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਚ ਫ਼ੌਜ ਭੇਜਣਾ—ਜਿਸ ਦੌਰਾਨ ਤੋਪਾਂ ਅਤੇ ਭਾਰੀ ਅਸਲੇ ਦੀ ਵਰਤੋਂ ਕੀਤੀ ਗਈ ਸੀ—ਅਤੇ ਨਾਲ ਹੀ ਦਿੱਲੀ ਦੀਆਂ ਸੜਕਾਂ 'ਤੇ ਸਿੱਖਾਂ ਦਾ ਖੁੱਲ੍ਹੇਆਮ ਕਤਲੇਆਮ, ਕਾਂਗਰਸ ਪਾਰਟੀ ਦੀ ਧਰਮ-ਨਿਰਪੱਖਤਾ 'ਤੇ ਗੰਭੀਰ ਸਵਾਲੀਆ ਨਿਸ਼ਾਨ ਲਗਾਉਂਦੇ ਹਨ... ਸੋਨੀਆ ਗਾਂਧੀ ਵਲੋਂ ਹੁਣ ਆਪਣੇ ਤਰੀਕੇ ਨਾਲ ਲੋਕਾਂ ਨੂੰ ਇਨ੍ਹਾਂ ਜ਼ਖ਼ਮਾਂ ਤੋਂ ਉੱਭਰਨ ਵਿਚ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ, ਜੇਕਰ ਉਸ ਸਮੇਂ ਇੰਦਰਾ ਗਾਂਧੀ ਨੇ ਖੁਦ ਅਜਿਹਾ ਪਛਤਾਵਾ ਪ੍ਰਗਟਾਇਆ ਹੁੰਦਾ, ਤਾਂ ਇਸ ਦੀ ਅਹਿਮੀਅਤ ਕਿਤੇ ਜ਼ਿਆਦਾ ਹੋਣੀ ਸੀ। ਸੋਨੀਆ ਗਾਂਧੀ ਵਲੋਂ ਪ੍ਰਗਟਾਈ ਗਈ ਇਹ ਭਾਵਨਾ ਸਿਰਫ਼ ਇਕ ਕਥਨ ਮਾਤਰ ਹੈ—ਇਸ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਇਸ ਨੂੰ ਇਕ ਅਜਿਹੇ ਸਿਆਸੀ ਬਿਆਨ ਵਜੋਂ ਦੇਖਿਆ ਜਾਣਾ ਚਾਹੀਦਾ ਹੈ, ਜੋ ਮੌਜੂਦਾ ਸਿਆਸੀ ਮਾਹੌਲ ਦੇ ਅਨੁਕੂਲ ਤਿਆਰ ਕੀਤਾ ਗਿਆ ਹੈ।"

ਪਿਛਲੀ ਖ਼ਬਰ ਇਸ ਸਾਲ ਪਹਿਲਾਂ ਨਾਲੋਂ ਵੀ ਵੱਡੇ ਪੱਧਰ 'ਤੇ ਮਨਾਵਾਂਗੇ 'ਛਠ' ਦਾ ਤਿਉਹਾਰ - ਰੇਖਾ ਗੁਪਤਾ ਅਗਲੀ ਖ਼ਬਰ ਤਾਮਿਲਨਾਡੂ : ਟਾਟਾ ਇਲੈਕਟ੍ਰਾਨਿਕਸ ਦੇ ਪਲਾਂਟ ਵਿਚ ਵਾਪਰੀ ਇਕ ਘਟਨਾ ਦੌਰਾਨ ਤਿੰਨ ਕਾਮਿਆਂ ਦੀ ਮੌਤ