12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਮੂਡੀਜ਼ ਨੇ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਵਧਾ ਕੇ 7 ਫ਼ੀਸਦੀ ਕੀਤਾ

ਨਵੀਂ ਦਿੱਲੀ, 11 ਨਵੰਬਰ (ਏਜੰਸੀ)-ਮੂਡੀਜ਼ ਰੇਟਿੰਗਜ਼ ਨੇ ਬੁੱਧਵਾਰ ਨੂੰ ਕਿਹਾ ਕਿ ਵਿਆਪਕ ਆਰਥਿਕ ਵੇਗ ਅਤੇ ਊਰਜਾ ਸਪਲਾਈ ਦੇ ਝਟਕਿਆਂ ਨੂੰ ਸਹਿਣ ਦੀ ਸਮਰੱਥਾ ਦੇ ਦਮ ’ਤੇ ਮੌਜੂਦਾ ਵਿੱਤੀ ਵਰ੍ਹੇ ’ਚ ਭਾਰਤੀ ਅਰਥਵਿਵਸਥਾ ਦੇ 7 ...

ਅਜੀਤ ਡੈਸਕ 12-11-2026

ਨਵੀਂ ਦਿੱਲੀ, 11 ਨਵੰਬਰ (ਏਜੰਸੀ)-ਮੂਡੀਜ਼ ਰੇਟਿੰਗਜ਼ ਨੇ ਬੁੱਧਵਾਰ ਨੂੰ ਕਿਹਾ ਕਿ ਵਿਆਪਕ ਆਰਥਿਕ ਵੇਗ ਅਤੇ ਊਰਜਾ ਸਪਲਾਈ ਦੇ ਝਟਕਿਆਂ ਨੂੰ ਸਹਿਣ ਦੀ ਸਮਰੱਥਾ ਦੇ ਦਮ ’ਤੇ ਮੌਜੂਦਾ ਵਿੱਤੀ ਵਰ੍ਹੇ ’ਚ ਭਾਰਤੀ ਅਰਥਵਿਵਸਥਾ ਦੇ 7 ਫ਼ੀਸਦੀ ਦੀ ਉੱਚੀ ਦਰ ਨਾਲ ਵਧਣ ਦੀ ਉਮੀਦ ਹੈ। ਹਾਲਾਂਕਿ, ਮੂਡੀਜ਼ ਨੇ ਆਪਣੇ ‘ਗਲੋਬਲ ਮੈਕਰੋ ਆਉਟਲੁੱਕ 2027-28’ ’ਚ ਕਿਹਾ ਹੈ ਕਿ ਵਿਕਾਸ ਲਈ ਨੇੜਲੇ ਭਵਿੱਖ ਦੇ ਜੋਖਮ ਬਣੇ ਹੋਏ ਹਨ। 

ਇਸ ਦਾ ਕਾਰਨ ਇਹ ਹੈ ਕਿ ਪਰਿਵਾਰਕ ਖਪਤ “ਵਧਦੀਆਂ ਅਤੇ ਵਿਆਪਕ ਹੁੰਦੀਆਂ ਕੀਮਤਾਂ ਦੇ ਦਬਾਅ” ਕਾਰਨ ਕਮਜ਼ੋਰ ਸਥਿਤੀ ’ਚ ਹੈ। ਨਾਲ ਹੀ, ਮੁੱਖ ਮਹਿੰਗਾਈ ਦਰ ਭਾਰਤੀ ਰਿਜ਼ਰਵ ਬੈਂਕ ਦੇ 2-6 ਫੀਸਦੀ ਦੇ ਟੀਚੇ ਦੀ ਉਪਰਲੀ ਸੀਮਾ ਦੇ ਨੇੜੇ ਪਹੁੰਚ ਗਈ ਹੈ। ਇਸ ਤੋਂ ਇਲਾਵਾ, ਦੱਖਣ-ਪੱਛਮੀ ਮੌਨਸੂਨ ਦੀ ਕਮੀ ਅਤੇ ‘ਅਲ ਨੀਨੋ’ ਹਾਲਾਤ ਦਾ ਮਜ਼ਬੂਤ ਹੋਣਾ ਖੇਤੀਬਾੜੀ ਉਤਪਾਦਨ ਅਤੇ ਪੇਂਡੂ ਮੰਗ ’ਤੇ ਨਕਾਰਾਤਮਕ ਪ੍ਰਭਾਵ ਪਾਵੇਗਾ।

ਇਸ ਨੇ ਕਿਹਾ ਕਿ ਭਾਰਤ ਦਾ ਵਿਆਪਕ ਆਰਥਿਕ ਵੇਗ ਅਤੇ ਊਰਜਾ ਸਪਲਾਈ ਦੇ ਝਟਕੇ ਪ੍ਰਤੀ ਦਿਖਾਈ ਗਈ ਲਚਕਤਾ ਸਾਡੇ 2026-27 ਦੇ ਵਿਕਾਸ ਪੂਰਵ-ਅਨੁਮਾਨਾਂ ਨੂੰ 6.5 ਫੀਸਦੀ ਤੋਂ ਵਧਾ ਕੇ 7 ਫ਼ੀਸਦੀ ਕਰਨ ਦਾ ਆਧਾਰ ਬਣਦੀ ਹੈ।

ਪਿਛਲੀ ਖ਼ਬਰ ਦਿੱਲੀ ਦੇ ਪ੍ਰਦੂਸ਼ਣ ਲਈ ਪਟਾਕੇ ਸਭ ਤੋਂ ਵੱਡਾ ਕਾਰਨ ਅਗਲੀ ਖ਼ਬਰ ਭਾਰਤ ਵਲੋਂ ਵੀਜ਼ਾ ਨਿਯਮਾਂ ਵਿਚ ਵੱਡਾ ਬਦਲਾਅ, 13 ਦੀ ਥਾਂ 9 ਮੁੱਖ ਸ਼੍ਰੇਣੀਆਂ