12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

‘ਦੇਸ਼ ਬਾਰੇ ਸੋਚੋ’: ਸੋਨੀਆ ਗਾਂਧੀ ਦੇ ਦਾਅਵਿਆਂ ’ਤੇ ਅੰਨਾ ਹਜ਼ਾਰੇ ਦਾ ਪਲਟਵਾਰ

ਅਹਿਲਿਆਨਗਰ, 11 ਨਵੰਬਰ (ਏਜੰਸੀ)-ਬਜ਼ੁਰਗ ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਦੇ ਉਸ ਦਾਅਵੇ ਦਾ ਜਵਾਬ ਦਿੱਤਾ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਹਜ਼ਾਰੇ ਦੀ ‘ਇੰਡੀਆ ਅਗੇਂਸਟ ...

ਅਜੀਤ ਡੈਸਕ 12-11-2026

ਅਹਿਲਿਆਨਗਰ, 11 ਨਵੰਬਰ (ਏਜੰਸੀ)-ਬਜ਼ੁਰਗ ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਦੇ ਉਸ ਦਾਅਵੇ ਦਾ ਜਵਾਬ ਦਿੱਤਾ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਹਜ਼ਾਰੇ ਦੀ ‘ਇੰਡੀਆ ਅਗੇਂਸਟ ਕਰੱਪਸ਼ਨ’ ਲਹਿਰ ਨੂੰ ‘ਭਾਜਪਾ ਅਤੇ ਆਰ.ਐਸ.ਐਸ. ਦੀ ਗੁਪਤ ਹਮਾਇਤ’ ਹਾਸਿਲ ਸੀ ।

ਹਜ਼ਾਰੇ ਨੇ ਕਿਹਾ ਕਿ ਸੋਨੀਆ ਗਾਂਧੀ ਨੂੰ ਇਸ ਦੀ ਬਜਾਏ ਦੇਸ਼ ਦੇ ਭਲੇ ਬਾਰੇ ਸੋਚਣਾ ਚਾਹੀਦਾ ਹੈ । ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਨੇ ਆਪਣੀ ਸਵੈ-ਜੀਵਨੀ ‘ਬਿਲੌਂਗਿੰਗ: ਏ ਜਰਨੀ ਆਫ਼ ਲਵ’ ਵਿਚ ਲਿਖਿਆ ਹੈ ਕਿ ਮਹਾਰਾਸ਼ਟਰ ਦੇ ਪ੍ਰਮੁੱਖ ਸਮਾਜਿਕ ਕਾਰਕੁਨ ਬਾਬੂਰਾਓ ‘ਅੰਨਾ’ ਹਜ਼ਾਰੇ, ‘ਇੰਡੀਆ ਅਗੇਂਸਟ ਕਰੱਪਸ਼ਨ’ ਨਾਮਕ ਲਹਿਰ ਦੇ ਮੁੱਖ ਚਿਹਰੇ ਵਜੋਂ ਉੱਭਰੇ ਸਨ ।

ਪਿਛਲੀ ਖ਼ਬਰ ਪੰਜਾਬ ਤੇ ਕੇਰਲ ਬਿਜਲੀ ਖੇਤਰ ਸੁਧਾਰਾਂ ਨਾਲ ਸੰਬੰਧਿਤ ਕਰਜ਼ਾ ਹੱਦ ਬਹਾਲ ਕਰਨ ਲਈ ਕੇਂਦਰ ਨੂੰ ਅਪੀਲ ਕਰਨਗੇ- ਸਤੀਸਨ ਅਗਲੀ ਖ਼ਬਰ ਨਵੀ ਮੁੰਬਈ ਸਭ ਤੋਂ ਸਾਫ਼-ਸੁਥਰਾ ਸ਼ਹਿਰ