ਚਮਕੌਰ ਸਾਹਿਬ (ਰੂਪਨਗਰ), 12 ਨਵੰਬਰ - ਪੰਜਾਬ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਨੇ ਕਿਹਾ, "ਅਸੀਂ ਪਹਿਲਾਂ ਵੀ ਕਿਹਾ ਹੈ ਕਿ ਟਿਕਟਾਂ ਦੀ ਵੰਡ ਸਾਰਿਆਂ ਦੀ ਸਲਾਹ-ਮਸ਼ਵਰੇ ਅਤੇ ਸਹਿਮਤੀ ਨਾਲ ਕੀਤੀ ਜਾਵੇਗੀ, ਪਰ ਇਹ ਯੋਗਤਾ (ਮੈਰਿਟ) 'ਤੇ ਆਧਾਰਿਤ ਹੋਵੇਗੀ। ਅਸੀਂ ਅਜਿਹੇ ਉਮੀਦਵਾਰ ਨੂੰ ਪਹਿਲ ਦੇਣਾ ਚਾਹਾਂਗੇ ਜੋ ਚੋਣ ਜਿੱਤ ਸਕੇ, ਅਤੇ ਮੈਂ ਚਾਹੁੰਦਾ ਹਾਂ ਕਿ ਅਸੀਂ ਨੌਜਵਾਨਾਂ ਨੂੰ ਵਧੇਰੇ ਮੌਕੇ ਦੇਈਏ। ਪਰ ਪਹਿਲ ਉਨ੍ਹਾਂ ਪਾਰਟੀ ਵਰਕਰਾਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਨੇ ਸਖ਼ਤ ਮਿਹਨਤ ਕੀਤੀ ਹੈ, ਸੰਘਰਸ਼ ਕੀਤਾ ਹੈ ਅਤੇ ਸਰਕਾਰ ਨਾਲ ਜੁੜੀਆਂ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ।"
"ਮੇਰਾ ਮੰਨਣਾ ਹੈ ਕਿ ਜੰਮੂ-ਕਸ਼ਮੀਰ ਵਿਚ ਹੋਏ ਦੋ ਅੱਤਵਾਦੀ ਹਮਲੇ ਬਹੁਤ ਚਿੰਤਾ ਦਾ ਵਿਸ਼ਾ ਹਨ, ਅਤੇ ਕੇਂਦਰ ਸਰਕਾਰ ਨੂੰ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ।"
ਤਾਜ਼ਾ ਖ਼ਬਰਾਂ
Free
ਮੈਂ ਚਾਹੁੰਦਾ ਹਾਂ, ਨੌਜਵਾਨਾਂ ਨੂੰ ਵਧੇਰੇ ਮੌਕੇ ਦੇਈਏ - ਪੰਜਾਬ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਨੂੰ ਲੈ ਕੇ ਸਚਿਨ ਪਾਇਲਟ
ਚਮਕੌਰ ਸਾਹਿਬ (ਰੂਪਨਗਰ), 12 ਨਵੰਬਰ - ਪੰਜਾਬ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਨੇ ਕਿਹਾ, "ਅਸੀਂ ਪਹਿਲਾਂ ਵੀ ਕਿਹਾ...
ਅਜੀਤ ਡੈਸਕ
12-11-2026