12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਆਪ ਦੇ ਹਲਕਾ ਰਾਜਾਸਾਂਸੀ ਤੋਂ ਐਸ. ਸੀ. ਵਿੰਗ ਹਲਕਾ ਕੋਆਰਡੀਨੇਟਰ ਜੋਬਨ ਝੰਜੋਟੀ ਵਲੋਂ ਅਸਤੀਫ਼ਾ

ਰਾਜਾਸਾਂਸੀ (ਅੰਮ੍ਰਿਤਸਰ), 12 ਅਕਤੂਬਰ (ਹਰਦੀਪ ਸਿੰਘ ਖੀਵਾ)- ਆਪ ਦੇ ਹਲਕਾ ਰਾਜਾਸਾਂਸੀ ਤੋਂ ਐਸ. ਸੀ. ਵਿੰਗ ਹਲਕਾ ਕੋਆਰਡੀਨੇਟਰ ਜੋਬਨ ਸਿੰਘ...

ਅਜੀਤ ਡੈਸਕ 12-11-2026

ਰਾਜਾਸਾਂਸੀ (ਅੰਮ੍ਰਿਤਸਰ), 12 ਅਕਤੂਬਰ (ਹਰਦੀਪ ਸਿੰਘ ਖੀਵਾ)- ਆਪ ਦੇ ਹਲਕਾ ਰਾਜਾਸਾਂਸੀ ਤੋਂ ਐਸ. ਸੀ. ਵਿੰਗ ਹਲਕਾ ਕੋਆਰਡੀਨੇਟਰ ਜੋਬਨ ਸਿੰਘ ਝੰਜੋਟੀ ਵਲੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। 

ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵਲੋਂ ਅੱਜ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰਨ ਤੋਂ ਬਾਅਦ ਹਲਕਾ ਰਾਜਾਸਾਂਸੀ ਤੋਂ ਸੋਨੀਆਂ ਮਾਨ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਹਲਕੇ ਦੇ ਆਗੂਆਂ ਵਲੋਂ ਨਰਾਜ਼ਗੀ ਜ਼ਾਹਿਰ ਕਰਦਿਆਂ ਅਸਤੀਫ਼ੇ ਦੇਣੇ ਸ਼ੁਰੂ ਕਰ ਦਿੱਤੇ ਗਏ ਹਨ। ਜਿਸ ਤਹਿਤ ਉਕਤ ਆਗੂ ਜੋਬਨ ਝੰਜੋਟੀ ਵਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ।

ਪਿਛਲੀ ਖ਼ਬਰ ਆਪ ਦੇ ਹਲਕਾ ਰਾਜਾਸਾਂਸੀ ਤੋਂ ਹਲਕਾ ਸੰਗਠਨ ਇੰਚਾਰਜ ਰਹੇ ਰਾਜਬੀਰ ਤੋਲਾਨੰਗਲ ਵਲੋਂ ਅਸਤੀਫ਼ਾ ਅਗਲੀ ਖ਼ਬਰ ਖੇਤੀ ਮੰਤਰੀ ਖੁੱਡੀਆਂ ਦੇ ਘਰ ਮੂਹਰੇ 15 ਨਵੰਬਰ ਨੂੰ ਗਰਜਣਗੇ ਖੇਤੀ ਮਾਹਿਰ