ਚੰਡੀਗੜ੍ਹ, 13 ਨਵੰਬਰ- ਅਨਮੋਲ ਗਗਨ ਮਾਨ ਨੂੰ ਟਿਕਟ ਨਾ ਮਿਲਣ ’ਤੇ ਉਨ੍ਹਾਂ ਵਲੋਂ ਇਕ ਪੋਸਟ ਸਾਂਝੀ ਕੀਤੀ ਗਈ ਹੈ। ਪੋਸਟ ਵਿਚ ਉਨ੍ਹਾਂ ਕਿਹਾ ਕਿ ਪਿਆਰੇ ਪੰਜਾਬ ਵਾਸੀਓ ਅਤੇ ਪੰਜਾਬੀ ਮੀਡੀਆ, ਮੇਰੇ ਚੁੱਪ ਰਹਿਣ ਕਰਕੇ ਮੇਰੇ ਚੋਣ ਨਾ ਲੜਨ ਬਾਰੇ ਕਾਫ਼ੀ ਬਿਆਨ ਦਿੱਤੇ ਜਾ ਰਹੇ ਹਨ। ਮੈਂ ਸਿਰਫ਼ ਇਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੀ।
ਅਗਸਤ 2026 ਨੂੰ ਦੁਪਹਿਰ 12 ਵਜੇ ਮੈਂ ਦਿੱਲੀ ਵਿਖੇ ਅਰਵਿੰਦ ਕੇਜਰੀਵਾਲ ਜੀ ਨੂੰ ਚੋਣ ਲੜਨ ਤੋਂ ਮਨ੍ਹਾ ਕਰ ਦਿੱਤਾ ਸੀ। ਤਿੰਨ ਦਿਨ ਪਹਿਲਾਂ ਵੀ ਅਰਵਿੰਦ ਜੀ ਦਾ ਫ਼ੋਨ ਆਇਆ ਸੀ ਕਿ ਕੀ ਤੇਰਾ ਇਹ ਹੀ ਫ਼ੈਸਲਾ ਹੈ ਕਿ ਤੂੰ ਚੋਣ ਨਹੀਂ ਲੜਨੀ? ਮੈਂ ਉਨ੍ਹਾਂ ਨੂੰ ਦੁਬਾਰਾ ਵੀ ਉਹ ਹੀ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਤੂੰ ਲੋਕਾਂ ਨੂੰ ਦੱਸ ਦੇਵੀਂ ਕਿ ਅਸੀਂ ਤੇਰੀ ਟਿਕਟ ਨਹੀਂ ਕੱਟੀ, ਇਹ ਤੇਰਾ ਆਪਣਾ ਫ਼ੈਸਲਾ ਹੈ।
ਅਰਵਿੰਦ ਸਰ ਮੇਰੇ ਇਸ ਫ਼ੈਸਲੇ ਤੋਂ ਖ਼ੁਸ਼ ਨਹੀਂ ਸਨ, ਇਹ ਮੈਂ ਜਾਣਦੀ ਹਾਂ। ਪਰ ਇਹ ਫ਼ੈਸਲਾ ਮੇਰਾ ਆਪਣਾ ਹੈ |
ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਦੇ ਨਾਲ ਹਨ।