17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਜ਼ੀਰਕਪੁਰ ’ਚ ਗੋਲੀਆਂ ਦੀ ਤਾਬੜਤੋੜ ਬੁਛਾੜ, ਫੋਰਚੂਨਰ ਸਵਾਰ ਮਾਂ-ਪੁੱਤ ਵਾਲ-ਵਾਲ ਬਚੇ

ਜ਼ੀਰਕਪੁਰ, 17 ਨਵੰਬਰ (ਭੂਪਿੰਦਰ ਸਾਗਰ)-ਜ਼ੀਰਕਪੁਰ 'ਚ ਬੀਤੀ ਦੇਰ ਸ਼ਾਮ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਪੀ.ਆਰ-7 ਏਅਰਪੋਰਟ ਰੋਡ ਨੇੜੇ ਪਿੰਡ ਸ਼ਤਾਬਗੜ੍ਹ ਦੀ ਇਕ ਸੁੰਨਸਾਨ ਜਗ੍ਹਾ ’ਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਫੋਰਚੂਨਰ ਗੱਡੀ ਵਿਚ ਸਵਾਰ ਇਕ ਪਰਿਵਾਰ ’ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ...

ਅਜੀਤ ਡੈਸਕ 17-11-2026
ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਚੰਡੀਗੜ੍ਹ ਦੇ ਪਰਿਵਾਰ ਨੂੰ ਬਣਾਇਆ ਨਿਸ਼ਾਨਾ, ਮੁੱਢਲੀ ਜਾਂਚ ’ਚ ਪੁਰਾਣਾ ਪ੍ਰਾਪਰਟੀ ਵਿਵਾਦ ਆਇਆ ਸਾਹਮਣੇ

ਜ਼ੀਰਕਪੁਰ, 17 ਨਵੰਬਰ (ਭੂਪਿੰਦਰ ਸਾਗਰ)-ਜ਼ੀਰਕਪੁਰ 'ਚ ਬੀਤੀ ਦੇਰ ਸ਼ਾਮ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਪੀ.ਆਰ-7 ਏਅਰਪੋਰਟ ਰੋਡ ਨੇੜੇ ਪਿੰਡ ਸ਼ਤਾਬਗੜ੍ਹ ਦੀ ਇਕ ਸੁੰਨਸਾਨ ਜਗ੍ਹਾ ’ਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਫੋਰਚੂਨਰ ਗੱਡੀ ਵਿਚ ਸਵਾਰ ਇਕ ਪਰਿਵਾਰ ’ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਜਾਣਕਾਰੀ ਅਨੁਸਾਰ ਗੱਡੀ ਵਿਚ ਚੰਡੀਗੜ੍ਹ ਵਾਸੀ ਮਾਂ ਅਤੇ ਉਸ ਦਾ ਪੁੱਤਰ ਸਵਾਰ ਸਨ। ਹਮਲਾਵਰਾਂ ਵਲੋਂ ਕੀਤੀ ਗਈ ਫਾਇਰਿੰਗ ਦੌਰਾਨ ਦੋਵੇਂ ਵਾਲ-ਵਾਲ ਬਚ ਗਏ ਅਤੇ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਜ਼ੀਰਕਪੁਰ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੁੱਢਲੀ ਜਾਂਚ ਦੌਰਾਨ ਗੋਲੀਬਾਰੀ ਪਿੱਛੇ ਪੁਰਾਣਾ ਪ੍ਰਾਪਰਟੀ ਵਿਵਾਦ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

ਪੁਲਿਸ ਵਲੋਂ ਮਾਮਲੇ ਦੀ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰਾਂ ਦੀ ਪਛਾਣ ਅਤੇ ਗੋਲੀਬਾਰੀ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਤਫ਼ਤੀਸ਼ ਜਾਰੀ ਹੈ। 

ਪਿਛਲੀ ਖ਼ਬਰ ਐਮ.ਐਸ.ਧੋਨੀ ਨੇ ਆਈ.ਪੀ.ਐਲ ਦੇ 19 ਸਾਲਾਂ ਦੇ ਕਰੀਅਰ ਨੂੰ ਕਿਹਾ ਅਲਵਿਦਾ, ਹੁਣ ਚੇਨਈ ਸੁਪਰ ਕਿੰਗਜ਼ ਦੇ ਬਣੇ ਮੇਂਟਰ ਅਗਲੀ ਖ਼ਬਰ ਅਰਸ਼ਦੀਪ ਸਿੰਘ ਦੀ ਐਂਟਰੀ ਤੋਂ ਬਾਅਦ ਮੁੰਬਈ ਇੰਡੀਅਨਜ਼ ਦਾ ਵੱਡਾ ਫ਼ੈਸਲਾ, ਬੋਲਟ ਤੇ ਚਾਹਰ ਸਮੇਤ 14 ਖਿਡਾਰੀਆਂ ਦੀ ਛੁੱਟੀ