18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਲਕਸ਼ਯ ਸੇਨ ਨੇ BWF ਵਰਲਡ ਟੂਰ ਫਾਈਨਲਜ਼ ਲਈ ਕੀਤਾ ਕੁਆਲੀਫਾਈ

ਨਵੀਂ ਦਿੱਲੀ, 18 ਨਵੰਬਰ-ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਨੇ BWF ਵਰਲਡ ਟੂਰ ਫਾਈਨਲਜ਼ ਲਈ ਕੁਆਲੀਫਾਈ ਕਰ ਲਿਆ ਹੈ। ਹਾਂਗਕਾਂਗ ਓਪਨ ਵਿਚ ਕਿਦਾਂਬੀ ਸ਼੍ਰੀਕਾਂਤ ਦੀ ਅਹਿਮ ਜਿੱਤ ਨੇ ਲਕਸ਼ਯ ਸੇਨ ਲਈ ਇਸ ਵੱਕਾਰੀ ਟੂਰਨਾਮੈਂਟ ਵਿਚ ਜਗ੍ਹਾ ਬਣਾਉਣ ਦਾ ਰਾਹ ਸਾਫ਼ ਕਰ...

ਅਜੀਤ ਡੈਸਕ 18-11-2026
ਕਿਦਾਂਬੀ ਸ਼੍ਰੀਕਾਂਤ ਦੀ ਜਿੱਤ ਨੇ ਖੋਲ੍ਹਿਆ ਰਾਹ
ਨਵੀਂ ਦਿੱਲੀ, 18 ਨਵੰਬਰ-ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਨੇ BWF ਵਰਲਡ ਟੂਰ ਫਾਈਨਲਜ਼ ਲਈ ਕੁਆਲੀਫਾਈ ਕਰ ਲਿਆ ਹੈ। ਹਾਂਗਕਾਂਗ ਓਪਨ ਵਿਚ ਕਿਦਾਂਬੀ ਸ਼੍ਰੀਕਾਂਤ ਦੀ ਅਹਿਮ ਜਿੱਤ ਨੇ ਲਕਸ਼ਯ ਸੇਨ ਲਈ ਇਸ ਵੱਕਾਰੀ ਟੂਰਨਾਮੈਂਟ ਵਿਚ ਜਗ੍ਹਾ ਬਣਾਉਣ ਦਾ ਰਾਹ ਸਾਫ਼ ਕਰ ਦਿੱਤਾ।

ਸ਼੍ਰੀਕਾਂਤ ਨੇ ਹਾਂਗਕਾਂਗ ਓਪਨ ਦੌਰਾਨ ਲਕਸ਼ਯ ਸੇਨ ਦੇ ਕੁਆਲੀਫਿਕੇਸ਼ਨ ਲਈ ਸਿੱਧੀ ਚੁਣੌਤੀ ਬਣੇ ਜਾਪਾਨ ਦੇ ਖਿਡਾਰੀ ਕੋਕੀ ਵਾਤਾਨਾਬੇ ਨੂੰ ਹਰਾਇਆ। ਇਸ ਨਤੀਜੇ ਨਾਲ ਲਕਸ਼ਯ ਸੇਨ ਦੀ ਵਰਲਡ ਟੂਰ ਫਾਈਨਲਜ਼ ਵਿਚ ਜਗ੍ਹਾ ਪੱਕੀ ਹੋ ਗਈ।

ਲਕਸ਼ਯ ਸੇਨ 2021 ਵਿਚ ਪਹਿਲੀ ਵਾਰ ਇਸ ਟੂਰਨਾਮੈਂਟ 'ਚ ਖੇਡੇ ਸਨ, ਜਿੱਥੇ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੈਮੀਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਸੀ। ਹੁਣ ਉਹ ਦੂਜੀ ਵਾਰ ਸੀਜ਼ਨ ਦੇ ਅੰਤ ਵਿਚ ਹੋਣ ਵਾਲੇ ਇਸ ਵੱਕਾਰੀ ਮੁਕਾਬਲੇ ਵਿਚ ਭਾਰਤ ਦੀ ਨੁਮਾਇੰਦਗੀ ਕਰਨਗੇ।

ਸ਼੍ਰੀਕਾਂਤ ਦੀ ਜਿੱਤ ਨਾਲ ਲਕਸ਼ਯ ਸੇਨ ਦੇ ਪ੍ਰਸ਼ੰਸਕਾਂ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਉਨ੍ਹਾਂ ਤੋਂ ਇਸ ਵਾਰ ਵੀ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ।

 
ਪਿਛਲੀ ਖ਼ਬਰ ਦਿੱਲੀ ’ਚ 19 ਨਵੰਬਰ ਨੂੰ ਆਟੋ-ਟੈਕਸੀ ਯੂਨੀਅਨਾਂ ਦਾ ਵੱਡਾ ਪ੍ਰਦਰਸ਼ਨ, ਕਿਰਾਏ ਵਧਾਉਣ ਅਤੇ ਬਾਈਕ ਟੈਕਸੀ ’ਤੇ ਪਾਬੰਦੀ ਦੀ... ਅਗਲੀ ਖ਼ਬਰ ਪੋਪ ਲੀਓ XIV ਦਾ ਵੀ ਭਾਰਤੀ ਗੱਡੀ ਨਾਲ ਰਿਹਾ ਖ਼ਾਸ ਨਾਤਾ, ਪੇਰੂ ਦੀਆਂ ਪਹਾੜੀਆਂ ’ਚ ਚਲਾਉਂਦੇ ਸਨ ਮਹਿੰਦਰਾ ਸਕਾਰਪੀਓ ਪਿਕ...