18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਸਲੋਅ ਓਵਰ-ਰੇਟ ਦੇ ਮਾਮਲੇ ’ਚ ਭਾਰਤ ’ਤੇ ਮੈਚ ਫੀਸ ਦਾ 35 ਫੀਸਦੀ ਜੁਰਮਾਨਾ

ਵੇਲਿੰਗਟਨ, 18 ਨਵੰਬਰ (ਏਜੰਸੀ)-ਨਿਊਜ਼ੀਲੈਂਡ ਖਿਲਾਫ਼ ਇਕ ਦਿਨਾ ਲੜੀ ਜਿੱਤਣ ਦੇ ਬਾਅਦ ਵੀ ਭਾਰਤੀ ਟੀਮ ’ਤੇ ਜੁਰਮਾਨਾ ਲੱਗਿਆ ਹੈ। ਆਈ.ਸੀ.ਸੀ. ਨੇ 15 ਨਵੰਬਰ ਨੂੰ ਮਾਉਂਟ ਮਾਉਂਗਾਨੁਈ ’ਚ ਖੇਡੇ ਗਏ ਪੰਜਵੇਂ ਇਕ...

ਅਜੀਤ ਡੈਸਕ 19-11-2026

ਵੇਲਿੰਗਟਨ, 18 ਨਵੰਬਰ (ਏਜੰਸੀ)-ਨਿਊਜ਼ੀਲੈਂਡ ਖਿਲਾਫ਼ ਇਕ ਦਿਨਾ ਲੜੀ ਜਿੱਤਣ ਦੇ ਬਾਅਦ ਵੀ ਭਾਰਤੀ ਟੀਮ ’ਤੇ ਜੁਰਮਾਨਾ ਲੱਗਿਆ ਹੈ। ਆਈ.ਸੀ.ਸੀ. ਨੇ 15 ਨਵੰਬਰ ਨੂੰ ਮਾਉਂਟ ਮਾਉਂਗਾਨੁਈ ’ਚ ਖੇਡੇ ਗਏ ਪੰਜਵੇਂ ਇਕ ਦਿਨਾ ’ਚ ਸਲੋਅ ਓਵਰ-ਰੇਟ ਲਈ ਖਿਡਾਰੀਆਂ ਦੀ ਮੈਚ ਫੀਸ ਦਾ 35 ਫੀਸਦੀ ਕੱਟਣ ਦਾ ਫੈਸਲਾ ਕੀਤਾ ਹੈ।

ਆਈ.ਸੀ.ਸੀ. ਮੁਤਾਬਿਕ ਸਮੇਂ ਦੀ ਛੋਟ  ਮਿਲਣ ਦੇ ਬਾਵਜੂਦ ਭਾਰਤ ਨਿਰਧਾਰਿਤ ਸਮੇਂ ’ਚ 7 ਓਵਰ ਘੱਟ ਸੁੱਟ ਪਾਇਆ। ਆਈ.ਸੀ.ਸੀ. ਦੇ ਕੋਡ ਆਫ਼ ਕੰਡਕਟ ਮੁਤਾਬਿਕ ਆਰਟੀਕਲ 2.22 ਤਹਿਤ ਹਰ ਘੱਟ ਓਵਰ ਲਈ ਖਿਡਾਰੀ ਦੀ ਮੈਚ ਫੀਸ ਦਾ 5 ਫੀਸਦੀ ਜੁਰਮਾਨਾ ਲਗਾਇਆ ਜਾਂਦਾ ਹੈ।

ਭਾਰਤ ਦੇ ਇਕ ਦਿਨਾ ਕਪਤਾਨ ਸ਼ੇਅਸ ਅਇਅਰ ਨੇ ਮੈਚ ਰੈਫ਼ਰੀ ਰੰਜਨ ਮਦੁਗਲੇ ਵਲੋਂ ਲਗਾਈ ਸਜ਼ਾ ਸਵੀਕਾਰ ਕਰ ਲਈ ਹੈ।

ਪਿਛਲੀ ਖ਼ਬਰ ਚੱਕਰਵਾਤ ‘ਅਕਵਾਨ’ ਦਾ ਖ਼ਤਰਾ: ਪੱਛਮੀ ਬੰਗਾਲ ’ਚ ਫਸਲਾਂ ਬਚਾਉਣ ਲਈ ਕਿਸਾਨਾਂ ਦੀ ਜੱਦੋ-ਜਹਿਦ ਅਗਲੀ ਖ਼ਬਰ ਇੰਡੀਗੋ ਵਲੋਂ 30 ਤੱਕ ਸਾਊਦੀ ਅਰਬ ਦੀਆਂ ਉਡਾਣਾਂ ਰੱਦ