21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਭੇਦਭਰੀ ਹਾਲਤ ਵਿਚ ਇਕ ਨੌਜਵਾਨ ਦੀ ਲਾਸ਼ ਬਰਾਮਦ

ਸੁਭਾਨਪੁਰ (ਕਪੂਰਥਲਾ), 21 ਨਵੰਬਰ (ਸਤਨਾਮ ਸਿੰਘ) ਥਾਣਾ ਸੁਭਾਨਪੁਰ ਦੇ ਅਧੀਨ ਆਉਂਦੇ ਪਿੰਡ ਬੂਟ ਦੇ ਨਜ਼ਦੀਕ ਤੋਂ ਇੱਕ ਨੌਜਵਾਨ ਵਿਅਕਤੀ ਦੀ ਪਰਾਲੀ ਦੇ ਢੇਰ ਤੋਂ ਲਾਸ਼...

ਅਜੀਤ ਡੈਸਕ 21-11-2026

ਸੁਭਾਨਪੁਰ (ਕਪੂਰਥਲਾ), 21 ਨਵੰਬਰ (ਸਤਨਾਮ ਸਿੰਘ) ਥਾਣਾ ਸੁਭਾਨਪੁਰ ਦੇ ਅਧੀਨ ਆਉਂਦੇ ਪਿੰਡ ਬੂਟ ਦੇ ਨਜ਼ਦੀਕ ਤੋਂ ਇੱਕ ਨੌਜਵਾਨ ਵਿਅਕਤੀ ਦੀ ਪਰਾਲੀ ਦੇ ਢੇਰ ਤੋਂ ਲਾਸ਼ ਪੁਲਿਸ ਨੇ ਬਰਾਮਦ ਕੀਤੀ ਹੈ। ਮੌਕੇ 'ਤੇ ਲੋਕਾਂ ਦੇ ਦੱਸਣ ਮੁਤਾਬਕ 18 ਕੁ ਸਾਲ ਦੇ ਨੌਜਵਾਨ ਦੀ ਮ੍ਰਿਤਕ ਦੇਹ ਦੇ ਨਜ਼ਦੀਕ ਇਕ ਟੀਕਾ ਲਾਉਣ ਵਾਲੀ ਸਰਿੰਜ ਵੀ ਪਈ ਹੋਈ ਹੈ। 'ਅਜੀਤ' ਦੇ ਪ੍ਰਤੀਨਿਧ ਨੇ ਜਦੋਂ ਮੌਕੇ ਤੇ ਜਾ ਕੇ ਲਾਸ਼ ਦੀ ਫੋਟੋ ਖਿੱਚਣ ਲੱਗਾ ਤਾਂ ਮੌਕੇ 'ਤੇ ਖੜੇ ਪੁਲਿਸ ਮੁਲਾਜ਼ਮ ਨੇ ਉਸ ਨੂੰ ਮਨਾ ਕਰ ਦਿੱਤਾ ਤੇ ਲਾਸ਼ ਨੂੰ ਪਰਾਲੀ ਨਾਲ ਢੱਕਣ ਲੱਗ ਪਿਆ, ਜਿਸ ਦੀ ਮੌਕੇ ਦੀ ਵੀਡੀਓ ਵੀ ਬਣਾਈ ਗਈ ਹੈ। ਪੁਲਿਸ ਦੇ ਆਉਣ ਤੋਂ ਪਹਿਲਾਂ ਲੋਕਾਂ ਨੇ ਨੌਜਵਾਨ ਦੀ ਲਾਸ਼ ਦੀ ਫੋਟੋਆਂ ਆਦਿ ਖਿੱਚੀਆਂ ਸਨ, ਜਿਸ ਵਿੱਚ ਲਾਸ਼ ਦੇ ਨੇੜੇ ਇਕ ਸਰਿੰਜ ਪਈ ਹੋਈ ਦਿਖਾਈ ਦੇ ਰਹੀ ਹੈ।

ਪਿਛਲੀ ਖ਼ਬਰ ਅਮਿਤ ਬਾਵਾ ਸੈਣੀ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਸਕੱਤਰ ਨਿਯੁਕਤ ਅਗਲੀ ਖ਼ਬਰ ਅੰਮ੍ਰਿਤਪਾਲ ਸਿੰਘ ਦੀ ਦਾਦੀ ਦੇ ਸਸਕਾਰ ਵਿਚ ਸ਼ਾਮਿਲ ਹੋਣ ਲਈ ਹਲਕਾ ਸ਼ਿਵਾਲਿਕ ਦੀ ਅਗਵਾਈ ਹੇਠ ਜਥਾ ਹੋਇਆ ਰਵਾਨਾ।