ਮੋਗਾ, 26 ਨਵੰਬਰ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੋਗੇ ਦੀ ਧਰਤੀ 'ਤੇ ਅੱਜ ਲੱਖਾਂ ਪੰਜਾਬੀਆਂ ਦਾ ਠਾਠਾਂ ਮਾਰਦਾ ਜਨ-ਸੈਲਾਬ ਕੋਈ ਆਮ ਇਕੱਠ ਨਹੀਂ, ਸਗੋਂ 'ਕੰਮ ਦੀ ਰਾਜਨੀਤੀ' 'ਤੇ ਲੋਕਾਂ ਦੀ ਇਤਿਹਾਸਕ ਮੋਹਰ ਹੈ.. ਜਦੋਂ ਨੀਅਤ ਸਾਫ਼ ਹੋਵੇ, ਜ਼ੀਰੋ ਬਿਜਲੀ ਬਿੱਲ, 77 ਹਜ਼ਾਰ ਤੋਂ ਵੱਧ ਬਿਨਾਂ ਰਿਸ਼ਵਤ ਨੌਕਰੀਆਂ, ਟੇਲਾਂ ਤੱਕ ਨਹਿਰੀ ਪਾਣੀ, 10 ਲੱਖ ਤੱਕ ਮੁਫ਼ਤ ਇਲਾਜ ਤੇ ਮਾਵਾਂ-ਧੀਆਂ ਦਾ ਸਨਮਾਨ ਹੋਵੇ, ਤਾਂ ਲੋਕ ਆਪਣੇ-ਆਪ ਕਾਫ਼ਲੇ ਬਣ ਕੇ ਤੁਰ ਪੈਂਦੇ ਨੇ...
ਇਹ ਇਤਿਹਾਸਕ ਰਿਕਾਰਡ ਤੋੜ ਇਕੱਠ ਗਵਾਹ ਹੈ ਕਿ ਪੰਜਾਬ ਹੁਣ ਪੁਰਾਣੇ ਲਾਰਿਆਂ ਨੂੰ ਨਹੀਂ, ਸਿਰਫ਼ ਤਰੱਕੀ ਅਤੇ ਖ਼ੁਸ਼ਹਾਲੀ ਨੂੰ ਚੁਣਦਾ ਹੈ... ਇਸ ਅਥਾਹ ਪਿਆਰ ਤੇ ਭਰੋਸੇ ਲਈ ਹਰ ਪੰਜਾਬੀ ਦਾ ਦਿਲੋਂ ਸ਼ੁਕਰਾਨਾ...