21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਜੇ.ਸੀ.ਪੀ. ਹੁਸੈਨੀਵਾਲਾ 'ਚ ਦਾਖਲ ਹੋਇਆ ਪਾਣੀ

ਅਜੀਤ ਡੈਸਕ 30-08-2025

ਰੀਟਰੀਟ ਸੈਰੇਮਨੀ ਅਸਥਾਈ ਤੌਰ 'ਤੇ ਮੁਲਤਵੀ
ਫ਼ਿਰੋਜ਼ਪੁਰ, 29 ਅਗਸਤ (ਗੁਰਿੰਦਰ ਸਿੰਘ)-ਸਤਲੁਜ ਦਰਿਆ ਵਿਚ ਲਗਾਤਾਰ ਵੱਧ ਰਿਹਾ ਪਾਣੀ ਅਤੇ ਤੇਜ਼ ਵਹਾਅ ਸਰਹੱਦੀ ਇਲਾਕੇ ਲਈ ਵੱਡੀ ਚੁਨੌਤੀ ਬਣ ਗਿਆ ਹੈ | ਬੀਤੀ ਸ਼ਾਮ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ 'ਤੇ ਸਥਿਤ ਡਿਫੈਂਸ ਬੰਨ੍ਹ ਵਿਚ ਪਿਆ ਪਾੜ 250 ਫੁੱਟ ਤੱਕ ਵਧਣ ਨਾਲ ਦਰਿਆ ਦਾ ਪਾਣੀ ਤੇਜ਼ੀ ਨਾਲ ਵਗਦਿਆਂ ਪਾਕਿਸਤਾਨ ਵਿਚ ਦਾਖਲ ਹੋਇਆ ਤੇ ਉਥੇ ਦੇ ਬੰਨ੍ਹ ਨਾਲ ਟਕਰਾ ਕੇ ਮੁੜ ਕੇ ਸਿੱਧਾ ਜੇ.ਸੀ.ਪੀ. ਹੁਸੈਨੀਵਾਲਾ ਤੱਕ ਪਹੁੰਚ ਗਿਆ ਹੈ | ਭਾਰਤ-ਪਾਕਿ ਦੋਸਤੀ ਅਤੇ ਸੁਰੱਖਿਆ ਦੇ ਪ੍ਰਤੀਕ ਜੇ.ਸੀ.ਪੀ. ਇਲਾਕੇ ਵਿਚ ਲਗਭਗ 7 ਫੁੱਟ ਤੱਕ ਪਾਣੀ ਭਰ ਗਿਆ ਹੈ | ਬੀ.ਐਸ.ਐਫ ਵਲੋਂ ਮੌਜੂਦਾ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਹੁਸੈਨੀਵਾਲਾ ਵਿਖੇ ਸੈਲਾਨੀਆਂ ਲਈ ਰੀਟਰੀਟ ਸੈਰੇਮਨੀ ਨੂੰ ਅਗਲੇ ਕੁਝ ਦਿਨਾਂ ਲਈ ਅਸਥਾਈ ਤੌਰ 'ਤੇ ਮੁਲਤਵੀ ਕਰ ਦਿੱਤਾ ਗਿਆ ਹੈ | ਬੀ.ਐਸ.ਐਫ ਦੇ ਬੁਲਾਰੇ ਨੇ ਦੱਸਿਆ ਕਿ ਹਾਲਾਤ ਠੀਕ ਹੁੰਦੇ ਹੀ ਰੀਟਰੀਟ ਸੈਰੇਮਨੀ ਦੁਬਾਰਾ ਸ਼ੁਰੂ ਕਰ ਦਿੱਤੀ ਜਾਵੇਗੀ |

ਪਿਛਲੀ ਖ਼ਬਰ ਸੁਪਰੀਮ ਕੋਰਟ ਐਸ.ਆਈ. ਆਰ. ਮਾਮਲੇ 'ਚ ਸੋਮਵਾਰ ਨੂੰ ਕਰੇਗਾ ਸੁਣਵਾਈ ਅਗਲੀ ਖ਼ਬਰ ਰਾਜਾਂ ਦੀ ਵਿੱਤੀ ਸਥਿਰਤਾ ਲਈ ਮਜ਼ਬੂਤ ਮੁਆਵਜ਼ਾ ਢਾਂਚਾ ਸਿਰਜਿਆ ਜਾਵੇ-ਚੀਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।