20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਪੁਤਿਨ ਕਰਨਗੇ ਮੋਦੀ ਨਾਲ ਮੁਲਾਕਾਤ-ਕ੍ਰੇਮਲਿਨ

ਅਜੀਤ ਡੈਸਕ 30-08-2025

ਦਸੰਬਰ 'ਚ ਆਉਣਗੇ ਭਾਰਤ
ਮਾਸਕੋ, 29 ਅਗਸਤ (ਪੀ. ਟੀ. ਆਈ.)-ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸੋਮਵਾਰ ਨੂੰ ਚੀਨ ਦੇ ਤਿਆਨਜਿਨ 'ਚ ਸ਼ੰਘਾਈ ਸਹਿਯੋਗ ਸੰਗਠਨ (ਐਸ. ਸੀ. ਓ.) ਸੰਮੇਲਨ ਤੋਂ ਪਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ | ਇਸ ਸੰਬੰਧੀ ਜਾਣਕਾਰੀ ਕ੍ਰੇਮਲਿਨ ਦੇ ਵਿਦੇਸ਼ ਨੀਤੀ ਸਲਾਹਕਾਰ ਯੂਰੀ ਉਸ਼ਾਕੋਵ ਨੇ ਦਿੱਤੀ | ਮੋਦੀ ਅਤੇ ਪੁਤਿਨ ਦੋਵੇਂ 31 ਅਗਸਤ ਤੋਂ 1 ਸਤੰਬਰ ਤੱਕ ਐਸ.ਸੀ.ਓ. ਸੰਮੇਲਨ 'ਚ ਸ਼ਾਮਲ ਹੋਣ ਲਈ ਚੀਨ ਦੀ ਯਾਤਰਾ ਕਰਨਗੇ | ਉਸ਼ਾਕੋਵ ਨੇ ਪੱਤਰਕਾਰਾਂ ਨੂੰ ਕਿਹਾ ਕਿ ਐਸ.ਸੀ.ਓ. ਮੀਟਿੰਗ ਤੋਂ ਤੁਰੰਤ ਬਾਅਦ (1 ਸਤੰਬਰ ਨੂੰ ) ਪੁਤਿਨ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨਗੇ | ਉਨ੍ਹਾਂ ਕਿਹਾ ਕਿ ਇਹ ਇਸ ਸਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਹੋਵੇਗੀ, ਹਾਲਾਂਕਿ ਉਹ ਫ਼ੋਨ 'ਤੇ ਨਿਯਮਤ ਸੰਪਰਕ 'ਚ ਰਹੇ ਹਨ | ਉਨ੍ਹਾਂ ਇਸ ਮੌਕੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਪੁਤਿਨ ਦਸੰਬਰ 'ਚ ਭਾਰਤ ਦੀ ਯਾਤਰਾ ਕਰਨਗੇ |

ਪਿਛਲੀ ਖ਼ਬਰ ਭਾਰਤੀ ਰੇਲ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਾਕੇ ਨੂੰ ਸ਼ਰਧਾਪੂਰਵਕ ਮਨਾਏਗੀ-ਬਿੱਟੂ ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਪੰਜਾਬ ਨੂੰ ਤੁਰੰਤ ਕੇਂਦਰੀ ਸਹਾਇਤਾ ਦੀ ਲੋੜ-ਅਸ਼ਵਨੀ ਕੁਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।