30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸੰਤ ਬਾਬਾ ਗੁਰਦਿਆਲ ਸਿੰਘ ਵਲੋਂ ਰਾਹਤ ਸਮੱਗਰੀ ਦੀ ਪਹਿਲੀ ਖੇਪ ਰਵਾਨਾ <br/>

ਸੰਤ ਬਾਬਾ ਗੁਰਦਿਆਲ ਸਿੰਘ ਹੜ੍ਹ ਪੀੜਤਾਂ ਦੀ ਸਹਾਇਤਾ ਕਰਦੇ ਹੋਏ | ਤਸਵੀਰ : ਦੀਪਕ ਬਹਿਲ <br/> 30-08-2025
ਟਾਂਡਾ ਉੜਮੁੜ, 29 ਅਗਸਤ (ਦੀਪਕ ਬਹਿਲ)- ਹੜ੍ਹਾਂ ਦੀ ਮਾਰ ਦੇ ਚੱਲਦਿਆਂ ਰਾਹਤ ਤੇ ਬਚਾਅ ਕਾਰਜਾਂ ਲਈ ਸੰਤ ਬਾਬਾ ਗੁਰਦਿਆਲ ਸਿੰਘ ਨੇ ਤਰਪਾਲਾਂ, ਮੱਛਰਦਾਨੀਆਂ, ਪਸ਼ੂਆਂ ਦੇ ਚਾਰੇ, ਲੰਗਰਾਂ ਤੇ ਦਵਾਈਆਂ ਸਮੇਤ ਡਾਕਟਰਾਂ ਤੇ ਵਲੰਟੀਅਰਾਂ ਦੀਆਂ 4 ਗੱਡੀਆਂ ਤੇ ਐਂਬੂਲੈਂਸਾਂ ਦੀ ਪਹਿਲੀ ਖੇਪ ਹੜ੍ਹ ਪੀੜਤਾਂ ਦੀ ਸੇਵਾ ਲਈ ਰਵਾਨਾ ਕੀਤੀਆਂ | ਦਰਿਆ ਬਿਆਸ ਤੇ ਧੁੱਸੀ ਬੰਨ੍ਹ 'ਤੇ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਤੋਂ ਇਲਾਵਾ ਰਾਹਤ ਸ਼ਿਵਰਾਂ ਤੇ ਪਸ਼ੂਆਂ ਦੇ ਰੱਖ ਰਖਾਅ ਲਈ ਬਣਾਈ ਗਈ ਮੰਡੀ ਵਿਚ ਪੁੱਜ ਕੇ ਜਿੱਥੇ ਸੰਤ ਬਾਬਾ ਗੁਰਦਿਆਲ ਸਿੰਘ ਨੇ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਉੱਥੇ ਉਨ੍ਹਾਂ ਕਿਹਾ ਕਿ ਪੰਜਾਬ ਸਦਾ ਵੱਡੀ ਤੋਂ ਵੱਡੀ ਅਪਦਾ 'ਚੋਂ ਨਿਕਲਿਆ ਹੈ | ਇਸ ਲਈ ਇਸ ਕੁਦਰਤ ਦੇ ਕਹਿਰ ਵਿਚੋਂ ਨਿਕਲਣ ਲਈ ਸਾਂਝੇ ਯਤਨਾਂ ਦੀ ਲੋੜ ਹੈ | ਇਸ ਮੌਕੇ ਉਨ੍ਹਾਂ ਟਾਂਡਾ ਤੇ ਸ੍ਰੀ ਹਰਗੋਬਿੰਦਪੁਰ ਦੇ ਨਾਲ ਲਗਦੇ ਮੰਡ ਦੇ ਇਲਾਕੇ ਦਾ ਦੌਰਾ ਕੀਤਾ ਤੇ ਬਾਬਾ ਬਲਵੰਤ ਸਿੰਘ ਮੈਮੋਰੀਅਲ ਹਸਪਤਾਲ ਦੇ ਵਲੰਟੀਅਰਾਂ ਤੇ ਦੋ ਐਂਬੂਲੈਂਸਾਂ ਦੀ ਦਵਾਈਆਂ ਤੇ ਡਾਕਟਰਾਂ ਸਮੇਤ ਤੈਨਾਤੀ ਕੀਤੀ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਤੇ ਪ੍ਰਸ਼ਾਸਨ ਨੂੰ ਹੜ੍ਹ ਪੀੜਤਾਂ ਨੂੰ ਹਰ ਮਦਦ ਪਹੁੰਚਾਉਣ ਦਾ ਭਰੋਸਾ ਵੀ ਦਿੱਤਾ | ਇਸ ਮੌਕੇ 'ਤੇ ਸੰਤ ਬਾਬਾ ਗੁਰਦਿਆਲ ਸਿੰਘ ਹੁਰਾਂ ਤੋਂ ਇਲਾਵਾ ਜਥੇਦਾਰ ਗੁਰਮੇਲ ਪ੍ਰਕਾਸ਼ ਸਿੰਘ, ਭਾਈ ਬਲਜੀਤ ਸਿੰਘ, ਭਾਈ ਜ਼ੋਰਾਵਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਅਰਜੁਣ ਸਿੰਘ, ਭਾਈ ਬਲਵੀਰ ਸਿੰਘ, ਭਾਈ ਚੰਨਪ੍ਰੀਤ ਸਿੰਘ, ਡਾ. ਪਿ੍ਤਪਾਲ ਸਿੰਘ, ਡਾ. ਦਵਿੰਦਰ ਸਿੰਘ, ਲੇਡੀ ਡਾ. ਆਸ਼ੂ ਸ਼ਰਮਾ, ਅਸ਼ਵਨੀ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੇਵਾਦਾਰ ਤੇ ਵਲੰਟੀਅਰ ਹਾਜ਼ਰ ਸਨ |

ਪਿਛਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਦੇ 3 ਪ੍ਰਤਿਭਾਸ਼ਾਲੀ ਨਿਸ਼ਾਨੇਬਾਜ਼ਾਂ ਨੇ ਪ੍ਰੀ-ਨੈਸ਼ਨਲ ਲਈ ਕੀਤਾ ਕੁਆਲੀਫ਼ਾਈ <br/> ਅਗਲੀ ਖ਼ਬਰ ਸਹਾਇਕ ਕਿਰਤ ਕਮਿਸ਼ਨਰ ਦੇ ਹੋਏ ਤਬਾਦਲੇ 'ਤੇ ਵਕੀਲਾਂ ਵਲੋਂ ਡਾ. ਰਾਜ ਕੁਮਾਰ ਚੱਬੇਵਾਲ ਦਾ ਧੰਨਵਾਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।