30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਸਹਾਇਕ ਕਿਰਤ ਕਮਿਸ਼ਨਰ ਦੇ ਹੋਏ ਤਬਾਦਲੇ 'ਤੇ ਵਕੀਲਾਂ ਵਲੋਂ ਡਾ. ਰਾਜ ਕੁਮਾਰ ਚੱਬੇਵਾਲ ਦਾ ਧੰਨਵਾਦ <br/>

ਮੁਲਾਕਾਤ ਦੌਰਾਨ ਸਾਂਸਦ ਡਾ. ਰਾਜ ਕੁਮਾਰ ਚੱਬੇਵਾਲ ਨਾਲ ਐਡਵੋਕੇਟ ਇਕਨੂਰ ਸਿੰਘ ਥਿਆੜਾ, ਐਡਵੋਕੇਟ ਹੇਮੰਤ ਕੁਮਾਰ, ਐਡਵੋਕੇਟ ਨਕੁਲਦੇਵ ਸਿੰਘ ਚੌਧਰੀ, ਐਡਵੋਕੇਟ ਪੰਚਮ ਸ਼ਰਮਾ ਤੇ ਹੋਰ | ਤਸਵੀਰ : ਹਮਸ਼ਾਇਨ ਸਟੂਡੀਓ <br/> 30-08-2025
ਹੁਸ਼ਿਆਰਪੁਰ, 29 ਅਗਸਤ (ਬਲਜਿੰਦਰਪਾਲ ਸਿੰਘ)-ਕਿਰਤ ਵਿਭਾਗ ਦੇ ਸਹਾਇਕ ਕਮਿਸ਼ਨਰ ਦੇ ਮਾੜੇ ਰਵੱਈਏ ਨੂੰ ਲੈ ਕੇ ਵਕੀਲਾਂ ਦਾ ਲੰਬੇ ਸਮੇਂ ਤੋਂ ਚੱਲ ਰਿਹਾ ਵਿਰੋਧ ਅੱਜ ਸਮਾਪਤ ਹੋਇਆ ਹੈ, ਜਿਸ 'ਚ ਸਰਕਾਰ ਵਲੋਂ ਸਕਾਰਾਤਮਿਕ ਪ੍ਰਸ਼ਾਸਕੀ ਕਦਮ ਚੁੱਕੇ ਗਏ ਹਨ | ਵਕੀਲ ਭਾਈਚਾਰਾ ਕਈ ਮਹੀਨਿਆਂ ਤੋਂ ਕਿਰਤ ਵਿਭਾਗ ਦੇ ਅਫ਼ਸਰ ਦੇ ਤਾਨਾਸ਼ਾਹੀ ਰਵੱਈਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਪ੍ਰਗਟ ਕਰ ਰਿਹਾ ਸੀ ਅਤੇ ਵਕੀਲਾਂ ਦੀ ਹੋਈ ਜਿੱਤ ਦਾ ਸਫਲਤਾ ਹੁਸ਼ਿਆਰਪੁਰ ਤੋਂ ਸਾਂਸਦ ਡਾ. ਰਾਜ ਕੁਮਾਰ ਚੱਬੇਵਾਲ ਨੂੰ ਜਾਂਦਾ ਹੈ, ਜਿਨ੍ਹਾਂ ਦੇ ਵੱਡੇ ਸਮਰਥਨ ਦੇ ਚੱਲਦਿਆਂ ਇਹ ਮਸਲਾ ਹੱਲਾ ਹੋਇਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਕੀਲ ਭਾਈਚਾਰੇ ਵਲੋਂ ਸਾਂਸਦ ਡਾ: ਰਾਜ ਕੁਮਾਰ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਉਨ੍ਹਾਂ ਦਾ ਧੰਨਵਾਦ ਕਰਦਿਆਂ ਐਡਵੋਕੇਟ ਇਕਨੂਰ ਸਿੰਘ ਥਿਆੜਾ, ਐਡਵੋਕੇਟ ਹੇਮੰਤ ਕੁਮਾਰ, ਐਗਜ਼ੀਕਿਊਟਿਵ ਮੈਂਬਰ ਐਡਵੋਕੇਟ ਨਕੁਲਦੇਵ ਸਿੰਘ ਚੌਧਰੀ, ਐਡਵੋਕੇਟ ਗੁਰਪ੍ਰਤਾਪ ਸਿੰਘ, ਐਡਵੋਕੇਟ ਸਤੀਸ਼ ਚੰਦਰ, ਐਡਵੋਕੇਟ ਜਸਪ੍ਰੀਤ ਸਿੰਘ, ਐਡਵੋਕੇਟ ਦਿਨੇਸ਼ ਸ਼ਰਮਾ, ਐਡਵੋਕੇਟ ਅਕਸ਼ੈ ਪਰਾਸ਼ਰ, ਐਡਵੋਕੇਟ ਪੰਚਮ ਸ਼ਰਮਾ ਨੇ ਕੀਤਾ | ਉਨ੍ਹਾਂ ਕਿਹਾ ਕਿ ਵਕੀਲ ਭਾਈਚਾਰੇ ਨੇ ਸਹਾਇਕ ਕਿਰਤ ਕਮਿਸ਼ਨਰ ਦੇ ਮਨਮਾਨੇ ਅਤੇ ਗੈਰ-ਪਾਰਦਰਸ਼ੀ ਕੰਮਕਾਜ ਵਿਰੁੱਧ ਇਤਰਾਜ਼ ਉਠਾਏ ਸਨ | ਵਕੀਲਾਂ ਨੇ ਵਿਭਾਗ 'ਚ ਜਵਾਬਦੇਹੀ ਦੀ ਮੰਗ ਕਰਦੇ ਹੋਏ ਸ਼ਾਂਤੀਪੂਰਨ ਪ੍ਰਦਰਸ਼ਨ, ਪ੍ਰਤੀਨਿਧਤਾਵਾਂ ਅਤੇ ਅਧਿਕਾਰੀਆਂ ਨੂੰ ਵਾਰ-ਵਾਰ ਬੇਨਤੀਆਂ ਕੀਤੀਆਂ ਗਈਆਂ ਸਨ, ਪ੍ਰੰਤੂ ਇਸ ਅਧਿਕਾਰੀ ਵਿਰੁੱਧ ਕੋਈ ਵੀ ਕਾਰਵਾਈ ਨਾ ਕੀਤੇ ਜਾਣ 'ਤੇ ਸਮੂਹ ਵਕੀਲਾਂ ਵਲੋਂ ਹੜਤਾਲ ਕੀਤੀ ਜਾ ਰਹੀ ਸੀ, ਜੋ ਹੁਣ ਸਹਾਇਕ ਕਿਰਤ ਕਮਿਸ਼ਨਰ ਦੇ ਤਬਾਦਲੇ ਉਪਰੰਤ ਰੱਦ ਕਰ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਸਾਂਸਦ ਡਾ. ਰਾਜ ਕੁਮਾਰ ਚੱਬੇਵਾਲ ਵਲੋਂ ਗੰਭੀਰ ਨੋਟਿਸ ਲੈਣ 'ਤੇ ਹੀ ਇਹ ਮਸਲੇ ਦਾ ਸਾਰਥਿਕ ਹੱਲ ਨਿਕਲ ਸਕਿਆ ਹੈ | ਇਸ ਤੋਂ ਇਲਾਵਾ ਸਬੰਧਿਤ ਅਧਿਕਾਰੀਆਂ ਅਤੇ ਪ੍ਰਦਰਸ਼ਨਕਾਰੀ ਵਕੀਲਾਂ ਦੋਵਾਂ ਨਾਲ ਗੱਲਬਾਤ ਕਰਦਿਆਂ ਸਾਂਸਦ ਡਾ: ਚੱਬੇਵਾਲ ਨੇ ਵਕੀਲਾਂ ਨੂੰ ਆਪਣੇ ਪੂਰੇ ਸਮਰਥਨ ਦਾ ਭਰੋਸਾ ਦਿੱਤਾ | ਵਕੀਲਾਂ ਨੇ ਇਸ ਕਦਮ ਦਾ ਵਿਆਪਕ ਤੌਰ 'ਤੇ ਸਵਾਗਤ ਕੀਤਾ ਅਤੇ ਇਸ ਨੂੰ ਏਕਤਾ, ਦਿ੍ੜਤਾ ਅਤੇ ਜਮਹੂਰੀ ਵਿਰੋਧ ਦੀ ਜਿੱਤ ਦੱਸਿਆ |

ਪਿਛਲੀ ਖ਼ਬਰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸੰਤ ਬਾਬਾ ਗੁਰਦਿਆਲ ਸਿੰਘ ਵਲੋਂ ਰਾਹਤ ਸਮੱਗਰੀ ਦੀ ਪਹਿਲੀ ਖੇਪ ਰਵਾਨਾ <br/> ਅਗਲੀ ਖ਼ਬਰ ਐੱਸ.ਪੀ.ਐਨ. ਕਾਲਜ ਵਿਖੇ ਮੇਜਰ ਧਿਆਨ ਚੰਦ ਦੀ ਯਾਦ 'ਚ ਖੇਡ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।