08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਟੀ.ਬੀ. ਮੁਕਤ ਭਾਰਤ ਅਭਿਆਨ ਤਹਿਤ ਚੌਹਾਲ 'ਚ ਜਾਗਰੂਕਤਾ ਕੈਂਪ

ਅਜੀਤ ਡੈਸਕ 31-08-2025

ਹੁਸ਼ਿਆਰਪੁਰ, 30 ਅਗਸਤ (ਨਰਿੰਦਰ ਸਿੰਘ ਬੱਡਲਾ)-ਪ੍ਰਧਾਨ ਮੰਤਰੀ ਟੀ.ਬੀ. ਮੁਕਤ ਭਾਰਤ ਅਭਿਆਨ ਤਹਿਤ ਜ਼ਿਲ੍ਹਾ ਤਪਦਿਕ ਅਫ਼ਸਰ ਡਾ. ਸ਼ਕਤੀ ਸ਼ਰਮਾ ਦੀ ਯੋਗ ਅਗਵਾਈ ਹੇਠ ਰਿਲਾਂਇਸ ਫ਼ੈਕਟਰੀ ਚੌਹਾਲ 'ਚ ਮੈਡੀਕਲ ਅਤੇ ਟੀ. ਬੀ ਸਕਰੀਨਿੰਗ ਕੈਂਪ ਲਗਾਇਆ ਗਿਆ | ਜਿਸ ਵਿਚ ਡਾ. ਸ਼ਕਤੀ ਸ਼ਰਮਾ ਅਤੇ ਟੀ.ਬੀ. ਹਸਪਤਾਲ ਦੇ ਸਟਾਫ਼ ਵੱਲੋਂ ਫ਼ੈਕਟਰੀ ਵਰਕਰਾਂ ਦਾ ਚੈੱਕਅਪ ਕਰਨ ਉਪਰੰਤ ਉਨ੍ਹਾਂ ਨੂੰ ਦਵਾਈਆਂ ਅਤੇ ਟੈਸਟ ਲਿਖੇ ਗਏ ਅਤੇ ਵਰਕਰਾਂ ਦੀ ਸਕਰੀਨਿੰਗ ਕਰਕੇ ਬਲਗ਼ਮ ਦੇ ਸੈਂਪਲ ਲਏ ਗਏ | ਵਰਕਰਾਂ ਨੂੰ ਟੀ.ਬੀ. ਦੇ ਲੱਛਣ ਬਾਰੇ ਜਾਣਕਾਰੀ ਦਿੰਦਿਆਂ ਡਾ. ਸ਼ਕਤੀ ਸ਼ਰਮਾ ਨੇ ਦੱਸਿਆ ਕਿ ਟੀ.ਬੀ. ਇਕ ਛੂਤ ਦੀ ਬਿਮਾਰੀ ਹੈ ਜੋ ਕਿ ਟੀ.ਬੀ. ਗ੍ਰਸਤ ਮਰੀਜ਼ ਤੋਂ ਤੰਦਰੁਸਤ ਵਿਅਕਤੀ ਨੂੰ ਹੋ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਦੋ ਹਫਤੋਂ ਤੋਂ ਖਾਂਸੀ ਦਾ ਆਉਣਾ, ਭੁੱਖ ਨਾ ਲੱਗਣਾ, ਭਾਰ ਦਾ ਘੱਟ ਜਾਣਾ ਆਦਿ ਮੁੱਖ ਲੱਛਣ ਹੁੰਦੇ ਹਨ | ਲੱਛਣ ਹੋਣ ਤੇ ਕਿਸੇ ਵੀ ਸਰਕਾਰੀ ਹਸਪਤਾਲ ਵਿਚ ਜਾ ਕੇ ਆਪਣਾ ਟੈੱਸਟ ਕਰਵਾ ਸਕਦਾ ਹੈ ਅਤੇ ਟੀ.ਬੀ. ਹੋਣ 'ਤੇ ਮੁਫ਼ਤ ਦਵਾਈ ਲੈ ਸਕਦਾ ਹੈ |

ਪਿਛਲੀ ਖ਼ਬਰ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦਾ ਵਫ਼ਦ ਡੀ.ਈ.ਓ. ਲਲਿਤਾ ਅਰੋੜਾ ਨੂੰ ਮਿਲਿਆ <br/> ਅਗਲੀ ਖ਼ਬਰ ਡੀ.ਏ.ਵੀ. ਕਾਲਜ 'ਚ ਵਿਰਾਸਤ-ਏ-ਪੰਜਾਬ ਪ੍ਰੋਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।