14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਹਲੇੜ ਪਿੰਡ 'ਚ ਐਸ. ਪੀ. ਐਨ. ਕਾਲਜ ਟੀਮ ਨੇ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡੀ

ਅਜੀਤ ਡੈਸਕ 21-09-2025
ਮੁਕੇਰੀਆਂ, 20 ਸਤੰਬਰ (ਰਾਮਗੜ੍ਹੀਆ)-ਸਵਾਮੀ ਪ੍ਰੇਮਾਨੰਦ ਮਹਾਵਿਦਿਆਲਾ ਮੁਕੇਰੀਆਂ ਦੇ ਐਨ. ਸੀ. ਸੀ., ਐਨ. ਐਸ. ਐਸ. ਤੇ ਰੈੱਡ ਰਿਬਨ ਇਕਾਈਆਂ ਦੇ ਵਿਦਿਆਰਥੀਆਂ ਨੇ ਹਾਲ ਹੀ 'ਚ ਪੰਜਾਬ ਵਿਚ ਆਏ ਹੜ੍ਹ ਦੌਰਾਨ ਪ੍ਰਭਾਵਿਤ ਪਿੰਡ ਹਲੇੜ 'ਚ ਲੋੜਵੰਦ ਪਰਿਵਾਰਾਂ ਨੂੰ ਜ਼ਰੂਰੀ ਰੋਜ਼ਾਨਾਂ ਵਰਤੋਂ ਦੀਆਂ ਚੀਜ਼ਾਂ ਵੰਡੀਆਂ | ਵੰਡੀ ਗਈ ਰਾਹਤ ਸਮੱਗਰੀ 'ਚ ਰਾਸ਼ਨ, ਕੱਪੜੇ, ਸਫਾਈ-ਸਮੱਗਰੀ ਤੇ ਹੋਰ ਘਰੇਲੂ ਸਾਮਾਨ ਸ਼ਾਮਿਲ ਸੀ | ਕਾਲਜ ਵਲੋਂ ਡਾ. ਅਸ਼ੋਕ ਚੌਧਰੀ (ਐਨ. ਐਸ. ਐਸ. ਇੰਚਾਰਜ), ਡਾ. ਗੋਪੀ ਸ਼ਰਮਾ (ਐਨ. ਸੀ. ਸੀ. ਇੰਚਾਰਜ) ਤੇ ਪ੍ਰੋ. ਤਰਨ (ਰੈੱਡ ਰਿਬਨ ਕਲੱਬ ਮੈਂਬਰ) ਨੇ ਇਸ ਮੁਹਿੰਮ ਵਿਚ ਸਰਗਰਮੀ ਨਾਲ ਹਿੱਸਾ ਲਿਆ | ਕਾਲਜ ਦੇ ਪਿ੍ੰਸੀਪਲ ਡਾ. ਸਮੀਰ ਸ਼ਰਮਾ ਨੇ ਕਿਹਾ ਕਿ ਐਸ. ਪੀ. ਐਨ. ਕਾਲਜ ਸਮਾਜ ਸੇਵਾ ਹਿੱਤ ਹਮੇਸ਼ਾ ਲੋੜ ਦੇ ਸਮੇਂ ਅੱਗੇ ਆਇਆ ਹੈ, ਪ੍ਰਭਾਤਿਤ ਪਰਿਵਾਰਾਂ ਨੂੰ ਵਿਦਿਆਰਥੀਆਂ ਵਲੋਂ ਕੀਤੀ ਗਈ ਇਹ ਸਿੱਧੀ ਸਹਾਇਤਾ ਉਨ੍ਹਾਂ ਦੀਆਂ ਮਾਨਵਤਾਵਾਦੀ ਸੰਵੇਦਨਾਵਾਂ ਅਤੇ ਉਨ੍ਹਾਂ ਵਿਚ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗੀ | ਇਸ ਮੌਕੇ ਕਾਲਜ ਦੇ ਪ੍ਰੋ. ਸੀਮਾ, ਪ੍ਰੋ. ਨਰਿੰਦਰ, ਗੈਰ-ਅਧਿਆਪਨ ਸਟਾਫ ਮੈਂਬਰ ਦਿਨੇਸ਼ ਕੁਮਾਰ, ਵਿਦਿਆਰਥੀਆਂ ਦੇ ਨਾਲ ਮੌਜੂਦ ਸਨ, ਜਿਨ੍ਹਾਂ ਵਲੋਂ ਪੂਰੇ ਪ੍ਰੋਗਰਾਮ ਦਾ ਮਾਰਗਦਰਸ਼ਨ ਕੀਤਾ |
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਨੂੰ ਪ੍ਰਵਾਨ ਕਰੇ ਪੰਜਾਬ ਸਰਕਾਰ-ਸਾਬਕਾ ਮੰਤਰੀ ਗਿਲਜੀਆਂ ਅਗਲੀ ਖ਼ਬਰ ਪਿੰਡ ਮਹਿਤਾਬਪੁਰ ਵਿਖੇ ਕੀਰਤਨ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।