ਟਾਂਡਾ ਉੜਮੁੜ, 20 ਸਤੰਬਰ (ਭਗਵਾਨ ਸਿੰਘ ਸੈਣੀ)-ਕਰਮਚਾਰੀ ਯੂਨੀਅਨ ਨਗਰ ਕੌਂਸਲ ਉੜਮੁੜ ਟਾਂਡਾ ਕਰਮਚਾਰੀ ਸੰਗਠਨ ਨਗਰ ਪਾਲਿਕਾ ਨਾਲ ਜੁੜੇ ਸਫਾਈ ਕਰਮਚਾਰੀਆਂ ਨੇ ਲਗਤਾਰ ਹੜਤਾਲ ਜਾਰੀ ਰੱਖੀ ਹੈ | ਆਪਣੀਆਂ ਮੰਗਾਂ ਦੇ ਹੱਕ ਅਵਾਜ਼ ਬੁਲੰਦ ਕਰਨ ਤੇ ਉਨ੍ਹਾਂ ਦੀ ਸੁਣਵਾਈ ਨਾ ਹੋਣ ਦੇ ਰੋਸ ਵਜੋਂ ਅਣਮਿੱਥੇ ਸਮੇਂ ਲਈ ਸ਼ੁਰੂ ਹੜਤਾਲ ਦੌਰਾਨ ਸਫਾਈ ਕਰਮਚਾਰੀਆਂ ਨੇ ਨਗਰ ਕੌਂਸਲ ਦਫਤਰ ਟਾਂਡਾ ਵਿਖੇ ਪ੍ਰਧਾਨ ਮਾਇਆ, ਚੇਅਰਮੈਨ ਯਸ਼ਪਾਲ ਸੋਨੂ, ਵਾਈਸ ਪ੍ਰਧਾਨ ਜਤਿੰਦਰ ਹੰਸ ਤੇ ਤਰਸੇਮ ਲਾਲ ਦੀ ਅਗਵਾਈ ਵਿਚ ਹੋਏ ਰੋਸ ਪ੍ਰਦਰਸ਼ਨ ਦੌਰਾਨ ਸਮੂਹ ਕਰਮਚਾਰੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਰੋਸ ਵਿਖਾਵੇ ਦੌਰਾਨ ਸਾਬਕਾ ਕੈਬਨਿਟ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਨੇ ਧਰਨੇ 'ਚ ਪਹੁੰਚ ਕੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਅਵਾਜ ਬੁਲੰਦ ਕੀਤੀ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਤੇ ਕੌਂਸਲਰ ਵੀ ਉਨ੍ਹਾਂ ਦੇ ਨਾਲ ਹਾਜ਼ਰ ਸਨ | ਇਸ ਮੌਕੇ ਸਾਬਕਾ ਮੰਤਰੀ ਗਿਲਜੀਆਂ ਨੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਦੀ ਹਮਾਇਤ ਕਰਦੇ ਹੋਏ ਸਰਕਾਰ ਨੂੰ ਆਖਿਆ ਕਿ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਪ੍ਰਵਾਨ ਕਰਦੇ ਹੋਏ ਜਨਹਿੱਤ ਵਿਚ ਹੜਤਾਲ ਨੂੰ ਖਤਮ ਕਰਵਾਉਣਾ ਚਾਹੀਦਾ ਹੈ | ਉਨ੍ਹਾਂ ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ ਅਤੇ ਕੌਂਸਲਰਾਂ ਨੂੰ ਸਫਾਈ ਸੇਵਕਾਂ ਦੇ ਹਿੱਤ ਲਈ ਹੀ ਹਾਊਸ ਵਿਚ ਮਤੇ ਪ੍ਰਵਾਨ ਕਰਨ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਪ੍ਰਧਾਨ ਮਾਇਆ ਨੇ ਆਖਿਆ ਕਿ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਦੇ ਬਾਵਜ਼ੂਦ ਕੱਚੇ ਕਾਮਿਆਂ ਨੂੰ ਪੱਕਿਆ ਨਹੀਂ ਕੀਤਾ ਗਿਆ ਹੈ ਤੇ ਨਾ ਹੀ ਪੁਰਾਣੀ ਪੈਨਸ਼ਨ ਨੂੰ ਬਹਾਲ ਕੀਤਾ ਗਿਆ ਹੈ | ਉਨ੍ਹਾਂ ਮੰਗ ਕੀਤੀ ਕਿ ਠੇਕਾ ਸਿਸਟਮ ਬੰਦ ਕਰ ਕੇ ਨਵੀਂ ਰੈਗੂਲਰ ਭਰਤੀ ਕਰਨ ਦੇ ਨਾਲ-ਨਾਲ ਪਹਿਲਾ ਤੋਂ ਕੰਮ ਕਰ ਰਹੇ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ | ਇਸ ਮੌਕੇ ਕੌਂਸਲਰ ਰਾਜੇਸ਼ ਲਾਡੀ, ਡਾ. ਬਲਦੇਵ ਰਾਜ, ਸਿਟੀ ਪ੍ਰਧਾਨ ਕਾਂਗਰਸ ਵਿਪਨ ਮਰਵਾਹਾ, ਨੰਬਰਦਾਰ ਜਗਜੀਵਨ ਜੱਗੀ, ਬਾਬੂ ਰੂਪ ਲਾਲ, ਗੁਰਮੁਖ ਸਿੰਘ, ਸਤਵਿੰਦਰ ਸਿੰਘ, ਪੰਕਜ ਸਚਦੇਵਾ, ਕਿ੍ਸ਼ਨ ਬਿੱਟੂ, ਆਸ਼ੂ ਵੈਦ, ਦਵਿੰਦਰ ਬਿੱਲੂ, ਜਸਵਿੰਦਰ ਕਾਕਾ, ਰਾਕੇਸ਼ ਬਿੱਟੂ, ਸੁੰਦਰੀ ਖੋਸਲਾ, ਹੀਰਾ ਲਾਲ ਭੱਟੀ, ਨੀਰਜ ਭੱਟੀ, ਦੀਪਕ ਮੱਟੂ, ਪਰਮਜੀਤ ਪੰਮਾ, ਵਿਜੇ ਕੁਮਾਰ, ਨੀਰਜ, ਸੂਰਜ ਭੱਟੀ, ਅਜੇ ਖੋਸਲਾ, ਭੋਲੀ, ਰਾਣੀ, ਵੀਨੂੰ, ਰਾਧਾ, ਸੁਖਵਿੰਦਰ ਕੌਰ, ਜਸਵਿੰਦਰ ਕੌਰ, ਮਣੀ ਹੰਸ, ਮਮਤਾ, ਸੂਰਜ, ਸੋਨੂ, ਨਰੇਸ਼, ਰੰਗਾਂ, ਸੁਰਿੰਦਰ, ਤੋਤੀ, ਬਿ੍ਜ ਮੱਟੂ, ਦੀਪਕ, ਰਿੱਕੀ, ਵਿੱਕੀ, ਜੱਸਾ, ਅਮਿਤ, ਰੋਕੀ, ਸ਼ੁਭਮ ਭੱਟੀ, ਗੁਰਦਾਸ, ਸਾਬੀ ਮੱਟੂ ਆਦਿ ਹਾਜ਼ਰ ਸਨ |