13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪੰਜਾਬ ਸਕੂਲ ਖੇਡਾਂ 'ਚ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 21-09-2025
ਹੁਸ਼ਿਆਰਪੁਰ, 20 ਸਤੰਬਰ (ਬਲਜਿੰਦਰਪਾਲ ਸਿੰਘ)-ਵਾਸਲ ਐਜੂਕੇਸ਼ਨ ਗਰੁੱਪ ਦੇ ਚੇਅਰਮੈਨ ਸੰਜੀਵ ਵਾਸਲ ਦੇ ਯੋਗ ਅਗਵਾਈ ਅਧੀਨ ਸੰਚਾਲਿਤ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਦੇ 30 ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਹੁਸ਼ਿਆਰਪੁਰ ਦੇ ਟਾਂਡਾ ਕਸਬਾ 'ਚ ਆਯੋਜਿਤ ਇਸ ਮੁਕਾਬਲੇ 'ਚ ਅੰਡਰ-14 ਵਰਗ 'ਚ ਮੁੰਡੇ ਤੇ ਕੁੜੀਆਂ ਨੇ ਪਹਿਲਾ ਦਰਜਾ ਹਾਸਿਲ ਕਰਕੇ ਸੋਨੇ ਦਾ ਤਗਮਾ ਤੇ ਟਰਾਫ਼ੀ ਹਾਸਿਲ ਕੀਤੀ ਉਥੇ ਹੀ ਅੰਡਰ-17 ਵਰਗ 'ਚ ਕੁੜੀਆਂ ਨੇ ਪਹਿਲਾ ਦਰਜਾ ਪ੍ਰਾਪਤ ਕੀਤਾ ਤੇ ਅੰਡਰ-17 ਵਰਗ 'ਚ ਮੁੰਡਿਆਂ ਨੇ ਦੂਜਾ ਦਰਜਾ ਹਾਸਿਲ ਕੀਤਾ | ਅੰਡਰ-19 ਵਰਗ 'ਚ ਕੁੜੀਆਂ ਨੇ ਪਹਿਲਾ ਦਰਜਾ ਤੇ ਮੁੰਡਿਆਂ ਨੇ ਦੂਜਾ ਦਰਜਾ ਪਾਇਆ | ਸਕੂਲ ਪਿ੍ੰ: ਸੰਗੀਤਾ ਨਿਸਤਾਂਦਰਾ ਨੇ ਸਾਰੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸੰਸਾ ਕੀਤੀ ਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਅੱਗੇ ਆਉਣ ਵਾਲੇ ਸੂਬਾ ਪੱਧਰੀ ਖੇਡਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਦੱਸਿਆ ਕਿ ਸਕੂਲ ਦੇ 16 ਹੋਣਹਾਰ ਵਿਦਿਆਰਥੀਆਂ ਦੀ ਚੋਣ ਸੂਬਾ ਪੱਧਰੀ ਲਾੱਨ ਟੈਨਿਸ ਮੁਕਾਬਲੇ ਲਈ ਹੋਈ ਹੈ, ਜੋ ਮਾਣ ਵਾਲੀ ਗੱਲ ਹੈ | ਇਸ ਮੌਕੇ ਵਾਸਲ ਐਜੂਕੇਸ਼ਨ ਗਰੁੱਪ ਦੇ ਚੇਅਰਮੈਨ ਸੰਜੀਵ ਵਾਸਲ ਤੇ ਸੀ. ਈ. ਓ. ਰਾਘਵ ਵਾਸਲ ਨੇ ਦੱਸਿਆ ਕਿ ਵਾਸਲ ਐਜੂਕੇਸ਼ਨ ਦੇ ਸਾਰੇ ਸਕੂਲਾਂ 'ਚ ਹਰ ਤਰ੍ਹਾਂ ਦੀਆਂ ਖੇਡਾਂ ਨੂੰ ਉਤਸ਼ਾਹ ਦੇਣ ਦੇ ਲਈ ਵਿਦਿਆਰਥੀਆਂ ਨੂੰ ਸਭ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਤੇ ਸਾਰੀਆਂ ਖੇਡਾਂ ਲਈ ਫੁੱਲ ਟਾਈਮ ਕੋਚ ਵੀ ਉਪਲਬਧ ਰਹਿੰਦੇ ਹਨ | ਸੰਜੀਵ ਵਾਸਲ ਨੇ ਕਿਹਾ ਕਿ ਵਿਦਿਆਰਥੀਆਂ ਦੇ ਚੰਗੇ ਪ੍ਰਦਰਸ਼ਨ ਦੇ ਕਾਰਨ ਹੀ ਉਨ੍ਹਾਂ ਨੂੰ ਸੂਬਾ ਪੱਧਰੀ ਮੁਕਾਬਲਿਆਂ 'ਚ ਖੇਡਣ ਦਾ ਮੌਕਾ ਮਿਲ ਰਿਹਾ ਹੈ ਤੇ ਉਨ੍ਹਾਂ ਸਾਰੇ ਚੁਣੇ ਗਏ ਵਿਦਿਆਰਥੀ ਨੂੰ ਵਧੀਆ ਪ੍ਰਦਰਸ਼ਨ ਕਰਨ ਲਈ ਸ਼ੁੱਭਕਾਮਨਾਵਾਂ ਪ੍ਰਦਾਨ ਕੀਤੀਆ |
ਪਿਛਲੀ ਖ਼ਬਰ ਪਿੰਡ ਘੋਗਰਾ ਦਾ ਸਾਲਾਨਾ ਛਿੰਝ ਮੇਲਾ ਭੁਪਿੰਦਰ ਅਜਨਾਲਾ ਦੇ ਨਾਂਅ ਰਿਹਾ ਅਗਲੀ ਖ਼ਬਰ ਸਿਵਲ ਸਰਜਨ ਵਲੋਂ ਸੀ. ਐਚ. ਸੀ. ਭੂੰਗਾ ਦੀ ਅਚਨਚੇਤ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।