ਘੋਗਰਾ, 20 ਸਤੰਬਰ (ਆਰ. ਐਸ. ਸਲਾਰੀਆ)- ਪੀਰ ਲੱਖ ਦਾਤਾ ਬੇਰੀ ਵਾਲੇ ਦੀ ਦਰਗਾਹ ਉੱਤੇ ਸਲਾਨਾ ਛਿੰਝ ਮੇਲਾ ਪਿੰਡ ਵਾਸੀ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਪਿੰਡ ਘੋਗਰਾ ਵਿਖੇ ਕਰਵਾਇਆ ਗਿਆ | ਇਸ ਮੌਕੇ 'ਤੇ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਐਂਡ ਕਸ਼ਮੀਰ ਦੇ ਨਾਮੀ ਪਹਿਲਵਾਨਾਂ ਨੇ ਭਾਗ ਲਿਆ | ਰੁਮਾਲੀ ਦੀ ਕੁਸ਼ਤੀ ਭੁਪਿੰਦਰ ਅਜਨਾਲਾ ਤੇ ਲੱਲੂ ਜੰਮੂ ਦੇ ਵਿਚਕਾਰ ਹੋਈ | ਲੱਲੂ ਜੰਮੂ ਨੂੰ ਚਿੱਤ ਕਰਕੇ ਭੁਪਿੰਦਰ ਅਜਨਾਲਾ ਜੇਤੂ ਰਿਹਾ | ਇਸ ਮੌਕੇ 'ਤੇ ਪ੍ਰਧਾਨ ਰਣਜੀਤ ਸਿੰਘ, ਹਰਦੇਬ ਸਿੰਘ, ਮਲਕੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਛਿੰਝ ਮੇਲੇ ਕਰਵਾਉਣ ਦੇ ਨਾਲ ਪਿੰਡਾਂ ਵਿਚ ਆਪਸੀ ਭਾਈਚਾਰਕ ਸਾਂਝ ਬਣੀ ਰਹਿੰਦੀ ਹੈ ਅਤੇ ਨੌਜਵਾਨ ਪੀੜੀ ਨਸ਼ਿਆਂ ਤੋਂ ਦੂਰ ਰਹਿੰਦੀ ਹੈ | ਇਸ ਮੌਕੇ 'ਤੇ ਸਾਬਕਾ ਸਰਪੰਚ ਤਰਲੋਚਨ ਸਿੰਘ, ਗੁਰਮੀਤ ਸਿੰਘ ਬਾਜਵਾ, ਪਵਨ ਕਪੂਰ, ਸੁਭਾਸ਼ ਡੋਗਰਾ, ਭਿੰਦਾ, ਜਸਪਾਲ ਸਿੰਘ, ਸ਼ਮਸ਼ੇਰ ਸਿੰਘ, ਸਤਿਨਾਮ ਸਿੰਘ, ਮਾ. ਬਲਜੀਤ ਸਿੰਘ, ਹਰਜਿੰਦਰ ਸਿੰਘ, ਮਲਕੀਤ ਸਿੰਘ, ਦਵਿੰਦਰ ਸਿੰਘ, ਭਾਗ ਸਿੰਘ ਸਲਾਰੀਆ, ਚਰਨਜੀਤ ਸਿੰਘ ਗੁੱਡ, ਗੁਰਪਾਲ ਸਿੰਘ ਸਲਾਰੀਆ, ਕਮੇਟੀ ਮੈਂਬਰ, ਪਿੰਡ ਵਾਸੀ ਹਾਜ਼ਰ ਸਨ |