13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਐਸ. ਐਮ. ਓ. ਡਾ. ਨਿਰਮਲ ਸਿੰਘ ਦਾ ਅਹੁਦਾ ਸੰਭਾਲਣ 'ਤੇ ਸਵਾਗਤ

ਅਜੀਤ ਡੈਸਕ 21-09-2025
ਬੀਣੇਵਾਲ, 20 ਸਤੰਬਰ (ਬੈਜ ਚੌਧਰੀ)-ਸੀ. ਐਚ. ਸੀ. ਹਸਪਤਾਲ ਬੀਣੇਵਾਲ 'ਚ ਨਵੇਂ ਨਿਯੁਕਤ ਹੋਏ ਐਸ. ਐਮ. ਓ. ਡਾ. ਨਿਰਮਲ ਸਿੰਘ ਦਾ ਅਹੁਦਾ ਸੰਭਾਲਣ 'ਤੇ ਪ੍ਰਬੰਧਕ ਕਮੇਟੀ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਬਾਬਾ ਕੇਵਲ ਸਿੰਘ ਦੀ ਅਗਵਾਈ 'ਚ ਸਵਾਗਤ ਕੀਤਾ | ਉਨ੍ਹਾਂ ਦੱਸਿਆ ਕਿ ਡਾ. ਨਿਰਮਲ ਸਿੰਘ ਦਿਲ, ਛਾਤੀ, ਸ਼ੂਗਰ, ਲਕਵਾ, ਕਾਲਾ ਪੀਲੀਆ ਆਦਿ ਰੋਗਾਂ ਦੇ ਮਾਹਿਰ ਹਨ | ਬਾਬਾ ਕੇਵਲ ਸਿੰਘ ਨੇ ਕਿਹਾ ਕਿ ਡਾ. ਨਿਰਮਲ ਸਿੰਘ ਦੇ ਇਥੇ ਆਉਣ ਨਾਲ ਬੀਤ ਇਲਾਕੇ ਨੂੰ ਬਹੁਤ ਲਾਭ ਹੋਵੇਗਾ | ਉਨ੍ਹਾਂ ਕਿਹਾ ਕਿ ਹਰ ਬਿਮਾਰੀ ਦੇ ਟੈੱਸਟ ਤੇ ਦਵਾਈਆਂ ਹਸਪਤਾਲ 'ਚ ਮੁਫ਼ਤ ਮਿਲਣਗੀਆਂ ਤੇ ਈ. ਸੀ. ਜੀ. ਦੀ ਮਸ਼ੀਨ ਸ੍ਰੀ ਖੁਰਾਲਗੜ੍ਹ ਸਾਹਿਬ ਕਮੇਟੀ ਵਲੋਂ ਦਿੱਤੀ ਜਾਵੇਗੀ | ਇਸ ਮੌਕੇ ਬਾਬਾ ਕੇਵਲ ਸਿੰਘ, ਬਾਬਾ ਸੁਖਦੇਵ ਸਿੰਘ, ਬਾਬਾ ਨਰੇਸ਼ ਸਿੰਘ, ਜਰਨੈਲ ਸਿੰਘ ਜੈਲਾ ਸਾਬਕਾ ਸਰਪੰਚ, ਰੌਸ਼ਨ ਲਾਲ ਸਾਬਕਾ ਸਰਪੰਚ ਨੈਣਵਾਂ, ਸੁਰਿੰਦਰ ਸਿੰਘ ਸਰਪੰਚ ਟੱਬਾ, ਸਰਪੰਚ ਸੰਜੀਵ ਕੁਮਾਰ ਭਵਾਨੀਪੁਰ, ਭਾਗ ਸਿੰਘ ਖੁਰਾਲਗੜ੍ਹ, ਜੋਗਾ ਸਿੰਘ, ਸਰਪੰਚ ਦੀਪਕ ਕੁਮਾਰ ਹੈਬੋਵਾਲ, ਬਿੰਦਰ ਸਿੰਘ, ਸੁਰਿੰਦਰ ਪਾਲ, ਜੋਗਿੰਦਰ ਸਿੰਘ ਤੇ ਅਮਰੀਕ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਸੋਈ ਨੇ ਹਮੇਸ਼ਾ ਮੁਸ਼ਕਿਲ ਹਾਲਾਤਾਂ 'ਚ ਨੌਜਵਾਨ ਵਰਗ ਦੀ ਬਾਂਹ ਫੜੀ-ਢਿੱਲੋ, ਬਾਜਵਾ ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਪਿੰਡ ਮਹਿਤਾਬਪੁਰ ਵਿਚ ਕੈਂਪ ਦੌਰਾਨ ਪਸ਼ੂਆਂ ਦੀ ਕੀਤੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।