ਹੁਸ਼ਿਆਰਪੁਰ, 20 ਸਤੰਬਰ (ਬਲਜਿੰਦਰਪਾਲ ਸਿੰਘ)-ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਸੋਈ ਦੇ ਸੰਗਠਨਾਤਮਕ ਢਾਂਚੇ ਦਾ ਜ਼ਿਲੇ੍ਹ 'ਚ ਵਿਸਥਾਰ ਕਰਨ ਲਈ ਜਥੇਬੰਦੀ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਅÏਜਲਾ ਦੀ ਅਗਵਾਈ ਹੇਠ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਜਤਿੰਦਰ ਸਿੰਘ ਲਾਲੀ ਬਾਜਵਾ ਦੇ ਗ੍ਰਹਿ ਵਿਖੇ ਇਕੱਠ ਕੀਤਾ, ਜਿਸ ਦੌਰਾਨ ਸੋਈ ਦੇ ਰਾਸ਼ਟਰੀ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਵਿਸ਼ੇਸ਼ ਤੌਰ 'ਤੇ ਪੁੱਜੇ | ਸਮਾਗਮ 'ਚ ਪੁੱਜਣ 'ਤੇ ਸੈਂਕੜੇ ਨੌਜਵਾਨਾਂ ਵਲੋਂ ਲਾਲੀ ਬਾਜਵਾ ਅਤੇ ਸੁਖਜਿੰਦਰ ਅÏਜਲਾ ਦੀ ਅਗਵਾਈ ਹੇਠ ਰਣਵੀਰ ਸਿੰਘ ਢਿੱਲੋਂ ਦਾ ਸਵਾਗਤ ਕੀਤਾ | ਇਸ ਮੌਕੇ ਜਥੇਬੰਦੀ ਦੇ ਆਗੂਆਂ ਵਲੋਂ ਜਤਿੰਦਰ ਸਿੰਘ ਲਾਲੀ ਬਾਜਵਾ ਤੇ ਸੁਖਜਿੰਦਰ ਅÏਜਲਾ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਨੌਜਵਾਨ ਆਗੂ ਜਸ਼ਨ ਗੁਰਾਇਆ ਨੂੰ ਜਥੇਬੰਦੀ ਦਾ ਜ਼ਿਲ੍ਹਾ ਪ੍ਰਧਾਨ ਥਾਪਿਆ | ਇਸ ਮੌਕੇ ਰਣਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਨੇ ਹਮੇਸ਼ਾ ਨੌਜਵਾਨਾਂ ਦੀ ਬਾਂਹ ਫੜੀ ਹੈ ਅਤੇ ਜਿਹੜੇ ਨੌਜਵਾਨ ਜਥੇਬੰਦੀ ਵਿਚ ਮਿਹਨਤ ਕਰਦੇ ਹਨ ਪਾਰਟੀ ਹਾਈਕਮਾਨ ਵਲੋਂ ਉਨ੍ਹਾਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ | ਰਣਬੀਰ ਢਿੱਲੋਂ ਅਤੇ ਲਾਲੀ ਬਾਜਵਾ ਨੇ ਕਿਹਾ ਕਿ ਜਸ਼ਨ ਗੁਰਾਇਆ ਮਿਹਨਤੀ ਨੌਜਵਾਨ ਹੈ, ਜਿਸ ਦੀ ਨੌਜਵਾਨ ਵਰਗ ਵਿਚ ਮਕਬੂਲੀਅਤ ਹੈ, ਉਨ੍ਹਾਂ ਕਿਹਾ ਕਿ ਸਾਡੇ ਦੋਆਬਾ ਜੋਨ ਦੇ ਪ੍ਰਧਾਨ ਸੁਖਜਿੰਦਰ ਔਜਲਾ ਵਲੋਂ ਪਿਛਲੇ ਸਮੇਂ ਦੌਰਾਨ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਵੱਡੇ ਕਦਮ ਚੁੱਕੇ ਗਏ ਹਨ ਤੇ ਇਸ ਤੋਂ ਇਲਾਵਾ ਜਿਥੇ ਵੀ ਪਾਰਟੀ ਨੂੰ ਇਨ੍ਹਾਂ ਦੀਆਂ ਸੇਵਾਵਾਂ ਦੀ ਜ਼ਰੂਰਤ ਪਈ ਉਥੇ-ਉਥੇ ਸੁਖਜਿੰਦਰ ਅÏਜਲਾ ਨੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ | ਇਸ ਮੌਕੇ ਸੁਖਜਿੰਦਰ ਅÏਜਲਾ ਵਲੋਂ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਦਾ ਹੁਸ਼ਿਆਰਪੁਰ ਪਹੁੰਚਣ 'ਤੇ ਧੰਨਵਾਦ ਕੀਤਾ ਤੇ ਨਾਲ ਹੀ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਜਥੇਬੰਦੀ ਦੀ ਲੀਡਰਸ਼ਿਪ ਵਲੋਂ ਜਿਹੜੇ ਵੀ ਟੀਚੇ ਦਿੱਤੇ ਜਾਣਗੇ ਉਨ੍ਹਾਂ ਨੂੰ ਸਰ ਕਰਦੇ ਹੋਏ ਜਥੇਬੰਦੀ ਤੇ ਅਕਾਲੀ ਦਲ ਨੂੰ ਮਜ਼ਬੂਤ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਇਸ ਸਮੇਂ ਜਿਲ੍ਹਾ ਪ੍ਰਧਾਨ ਜਸ਼ਨ ਗੁਰਾਇਆ ਨੇ ਕਿਹਾ ਕਿ ਜਥੇਬੰਦੀ ਵਲੋਂ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ | ਇਸ ਮੌਕੇ ਰਾਣਾ ਰਣਬੀਰ ਸਿੰਘ, ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ, ਅਜਮੇਰ ਸਿੰਘ ਸਹੋਤਾ, ਸੰਤਬੀਰ ਸਿੰਘ ਬਾਜਵਾ, ਪਿ੍ਤਪਾਲ ਸਿੰਘ ਢੱਡਾ, ਕਰਨ ਧੁੱਗਾ, ਜਪਿੰਦਰ ਸਿੰਘ ਅਟਵਾਲ, ਪਰਾਸ਼ਰ ਬਹਾਦਰਪੁਰ, ਗੁਰਪ੍ਰੀਤ ਸਿੰਘ ਕੋਹਲੀ, ਕੌਸ਼ਿਕ ਅਰੋੜਾ, ਬਿਕਰਮ ਸਿੰਘ, ਨਿਤਿਨ, ਹਰਪਾਲ ਸਿੰਘ, ਗੁਰਪ੍ਰੀਤ ਸਿੰਘ, ਇਕਬਾਲ ਸਿੰਘ, ਜਸਕੀਰਤ ਸਿੰਘ, ਨਵਪ੍ਰੀਤ ਸਿੰਘ, ਕਰਨਦੀਪ ਸਿੰਘ, ਨਿਤਿਨ ਬਾਲੀ, ਹਰਜਿੰਦਰ ਸਿੰਘ ਅÏਜਲਾ, ਜਸਮੀਤ ਸਿੰਘ ਘੁੰਮਣ, ਅਭਿਜੀਤ ਸਿੰਘ ਰਹਿਲ, ਅਭਿਰਾਜ ਸਿੰਘ ਰਹਿਲ, ਸਾਹਿਲ ਸ਼ਰਮਾ, ਰਾਹੁਲ, ਸੁਖਜੀਤ ਸਿੰਘ, ਜਤਿੰਦਰ ਕੁਮਾਰ, ਰਮਨ, ਹਰਮਨ ਸਿੰਘ, ਹਰਕਰਨ ਸਿੰਘ ਗਿੱਲ, ਚੰਦਨ, ਮਨਪ੍ਰੀਤ ਮਨੂ, ਸ਼ੁਸ਼ਾਂਤ, ਅਜੈ, ਸੁਨੀਲ, ਸਲਿਲ, ਤੁਸ਼ਾਰ, ਪੰਕਜ, ਪਿ੍ੰਸ ਆਦਿ ਮੌਜੂਦ ਰਹੇ |