13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਯੂ. ਕੇ., ਕੈਨੇਡਾ ਤੇ ਆਸਟ੍ਰੇਲੀਆ ਸਟੱਡੀ ਵੀਜ਼ੇ ਦੇ ਆ ਰਹੇ ਨੇ ਸ਼ਾਨਦਾਰ ਨਤੀਜੇ-ਕਨਵਰ ਅਰੋੜਾ

ਅਜੀਤ ਡੈਸਕ 21-09-2025
ਗੜ੍ਹਸ਼ੰਕਰ, 20 ਸਤੰਬਰ (ਧਾਲੀਵਾਲ)-ਕਨਵਰ ਅਰੋੜਾ ਕੰਸਲਟੈਂਟਸ 'ਅਰੋੜਾ ਟਾਵਰ' ਨੇੜੇ ਸ਼ੂਗਰ ਮਿੱਲ ਬੰਗਾ ਰੋਡ ਨਵਾਂਸ਼ਹਿਰ ਅਤੇ ਬਰਾਂਚ ਦਫ਼ਤਰ ਬੰਗਾ ਚੌਂਕ ਗੜ੍ਹਸ਼ੰਕਰ ਦੇ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ ਕੰਪਨੀ ਵਲੋਂ ਯੂ. ਕੇ., ਕੈਨੇਡਾ ਤੇ ਆਸਟ੍ਰੇਲੀਆ ਸਟੱਡੀ ਵੀਜ਼ੇ ਦੇ ਲਗਾਏ ਗਏ ਕੇਸਾਂ ਦੇ ਸ਼ਾਨਦਾਰ ਨਤੀਜੇ ਆ ਰਹੇ ਹਨ | ਕੰਪਨੀ ਵਲੋਂ 2 ਦਿਨਾਂ 'ਚ ਯੂ. ਕੇ., ਕੈਨੇਡਾ ਤੇ ਆਸਟ੍ਰੇਲੀਆ ਸਟੱਡੀ ਵੀਜ਼ੇ ਦੇ 6 ਵੀਜ਼ੇ ਹਾਸਿਲ ਕੀਤੇ ਗਏ ਹਨ ਜਿਨ੍ਹਾਂ ਵਿਚ ਪਹਿਲਾ ਤੋਂ ਰਫਿਊਜ਼ਲ ਦਾ ਸਾਹਮਣਾ ਕਰ ਰਹੇ ਵਿਦਿਆਰਥੀ ਵੀ ਸ਼ਾਮਿਲ ਹਨ | ਕਨਵਰ ਅਰੋੜਾ ਨੇ ਆਸਟ੍ਰੇਲੀਆ ਸਟੱਡੀ ਵੀਜ਼ੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2025 'ਚ ਕਿਸੇ ਵੀ ਸਟਰੀਮ ਅਤੇ ਕਿਸੇ ਵੀ ਬੋਰਡ ਤੋਂ 10+2 ਪਾਸ ਵਿਦਿਆਰਥੀ ਆਈਲਟਸ ਦੇ ਓਵਰਆਲ 6 ਬੈਂਡ ਸਕੋਰ (ਕਿਸੇ ਇਕ ਮਡਿਊਲ ਵਿਚੋਂ 5.5 ਬੈਂਡ ਤੋਂ ਘੱਟ ਨਾ ਹੋਣ) ਤੇ ਪੀ. ਟੀ. ਈ. 51 ਸਕੋਰ ਨਾਲ ਫਰਵਰੀ 2026 ਇਨਟੇਕ ਲਈ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਕੰਪਨੀ ਦਾ ਆਸਟ੍ਰੇਲੀਆ ਦੇ ਹਰ ਸ਼ਹਿਰ 'ਚ ਸਥਿਤ ਯੂਨੀਵਰਸਿਟੀਆਂ/ਕਾਲਜਾਂ ਨਾਲ ਸਮਝੌਤਾ ਹੈ | ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਸਟੱਡੀ ਵੀਜ਼ੇ 'ਚ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੀ ਸੁਵਿਧਾ ਦਿੱਤੀ ਜਾ ਰਹੀ ਹੈ | ਯੂ. ਕੇ. ਸਟੱਡੀ ਵੀਜ਼ਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਆਈਲਟਸ ਸਮੇਤ ਤੇ ਬਿਨਾਂ ਆਈਲਟਸ ਤੋਂ ਯੂ. ਕੇ. ਦਾ ਸਟੱਡੀ ਵੀਜ਼ਾ ਅਪਲਾਈ ਕੀਤਾ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ 10+2 ਤੋਂ ਬਾਅਦ 3 ਤੋਂ 4 ਸਾਲ ਤੱਕ ਦੇ ਗੈਪ, ਪੁਰਾਣੀ ਰਫਿਊਜ਼ਲ ਨਾਲ ਆਈਲਟਸ ਤੇ ਓਵਰਆਲ 6 ਬੈਂਡ (1 ਜਾਂ 2 ਮਡਿਊਲ ਵਿਚੋਂ 5.5 ਬੈਂਡ ਸਕੋਰ) ਨਾਲ ਅਪਲਾਈ ਕੀਤਾ ਸਕਦਾ ਹੈ | ਜਿਹੜੇ ਬੱਚਿਆਂ ਨੇ ਡਿਗਰੀ ਪਾਸ ਕੀਤੀ ਹੋਈ ਹੈ ਉਹ ਆਈਲਟਸ ਤੋਂ ਬਿਨਾਂ ਜਾਂ ਆਈਲਟਸ ਸਮੇਤ 15 ਸਾਲ ਤੱਕ ਦੇ ਪੜ੍ਹਾਈ ਦੇ ਗੈਪ ਨਾਲ ਕਿਸੇ ਵੀ ਦੇਸ਼ ਦੀ ਰਫਿਊਜ਼ਲ ਨਾਲ ਵੀ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹਨ | ਯੂ. ਕੇ. ਸਟੱਡੀ ਵੀਜ਼ੇ 'ਚ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੀ ਸਹੂਲਤ ਦਿੱਤੀ ਜਾ ਰਹੀ ਹੈ | ਕਨਵਰ ਅਰੋੜਾ ਨੇ ਦੱਸਿਆ ਕਿ ਯੂ. ਕੇ. ਤੇ ਆਸਟ੍ਰੇਲੀਆ ਸਟੱਡੀ ਵੀਜ਼ੇ 'ਚ ਸਪਾਉਸ ਤੇ ਬੱਚੇ ਵੀ ਨਾਲ ਜਾ ਸਕਦੇ ਹਨ | ਕੈਨੇਡਾ ਸਟੱਡੀ ਵੀਜ਼ਾ ਬਾਰੇ ਉਨ੍ਹਾਂ ਦੱਸਿਆ ਕਿ ਵਿਦਿਆਰਥੀ ਨੇ ਚਾਹੇ 10+2 ਕੀਤੀ ਹੋਵੇ ਚਾਹੇ ਡਿਗਰੀ, ਉਹ ਸਟੱਡੀ ਗੈਪ ਅਤੇ ਕਿਸੇ ਵੀ ਦੇਸ਼ ਦੀ ਰਫਿਊਜ਼ਲ ਨਾਲ ਆਈਲਟਸ ਦੇ 6 ਬੈਂਡ ਈਚ ਸਕੋਰ ਨਾਲ ਜਾਂ ਪੀ.ਟੀ.ਈ. ਦੇ 60 ਸਕੋਰ ਨਾਲ ਜਨਵਰੀ 2026 ਇਨਟੇਕ ਲਈ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹਨ | ਕਨਵਰ ਅਰੋੜਾ ਨੇ ਕਿਹਾ ਕਿ ਮੈਨੂੰ ਇਮੀਗ੍ਰੇਸ਼ਨ ਮਾਮਲਿਆਂ ਲਈ ਨਿੱਜੀ ਤੌਰ 'ਤੇ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਨੂੰ ਮੁੱਖ ਦਫ਼ਤਰ ਨਵਾਂਸ਼ਹਿਰ ਵਿਖੇ ਅਤੇ ਮੰਗਲਵਾਰ, ਵੀਰਵਾਰ ਤੇ ਸਨਿਚਰਵਾਰ ਨੂੰ ਬਰਾਂਚ ਦਫ਼ਤਰ ਗੜ੍ਹਸ਼ੰਕਰ ਵਿਖੇ ਮਿਲਿਆ ਜਾ ਸਕਦਾ ਹੈ |
ਪਿਛਲੀ ਖ਼ਬਰ ਪਲਾਕੀ ਦਾ 26ਵਾਂ ਛਿੰਝ ਮੇਲਾ ਯਾਦਗਾਰੀ ਹੋ ਨਿੱਬੜਿਆ ਅਗਲੀ ਖ਼ਬਰ ਸੋਈ ਨੇ ਹਮੇਸ਼ਾ ਮੁਸ਼ਕਿਲ ਹਾਲਾਤਾਂ 'ਚ ਨੌਜਵਾਨ ਵਰਗ ਦੀ ਬਾਂਹ ਫੜੀ-ਢਿੱਲੋ, ਬਾਜਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।