22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੀ ਖੋਲ੍ਹੀ 'ਆਪ' ਦੇ ਨੇਤਾ ਨੇ ਪੋਲ

ਅਜੀਤ ਡੈਸਕ 30-08-2025
ਜਗਰਾਉਂ, 29 ਅਗਸਤ (ਗੁਰਦੀਪ ਸਿੰਘ ਮਲਕ)-ਇਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕਜੇਰੀਵਾਲ ਵਲੋਂ ਪੰਜਾਬ 'ਚੋਂ ਮੁਕੰਮਲ ਨਸ਼ੇ ਦੀ ਖਾਤਮੇ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਚਲਾ ਰੱਖੀ ਹੈ, ਪਰ ਦੂਜੇ ਪਾਸੇ ਜਗਰਾਉਂ ਹਲਕੇ ਦੀ ਵਿਧਾਇਕਾ ਦੇ ਕਰੀਬੀ 'ਆਪ' ਦੇ ਇਕ ਆਗੂ ਵਲੋਂ ਸਰਕਾਰ ਅਤੇ ਪਾਰਟੀ ਦੀ ਮੁਹਿੰਮ ਦੇ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਜਿਸਨੇ ਸਿਹਤ ਵਿਭਾਗ ਦੇ ਸੀਨੀਅਰ ਮੈਡੀਕਲ ਅਫ਼ਸਰ ਨੂੰ ਨਸ਼ਾ ਖਾਣ ਵਾਲੇ ਵਿਅਕਤੀ ਦਾ ਡੋਪ ਟੈਸਟ ਨੈਗੇਟਿਵ ਕਰਨ ਲਈ ਪੈਸੇ ਦੀ ਆਫਰ ਕਰ ਦਿੱਤੀ, ਜਦੋਂ ਉਕਤ ਇਮਾਨਦਾਰ ਮੈਡੀਕਲ ਅਫ਼ਸਰ ਨੇ 'ਆਪ' ਆਗੂ ਦੀ ਆਫਰ ਨੂੰ ਠੁਕਰਾ ਦਿੱਤਾ ਤਾਂ ਆਪ ਆਗੂ ਨੇ ਖੁੱਲੇਆਮ ਮੈਡੀਕਲ ਅਫ਼ਸਰ ਨੂੰ 'ਠੋਕ' ਦੇਣ ਦੀਆਂ ਧਮਕੀਆਂ ਦੇ ਦਿੱਤੀਆਂ | ਜਿਸ ਤੋਂ ਬਾਅਦ ਐੱਸ.ਐੱਮ.ਓ ਜਗਰਾਉਂ ਵਲੋਂ ਇਸ ਸਾਰੇ ਮਾਮਲੇ ਦੀ ਸ਼ਿਕਾਇਤ ਸਿਵਲ ਸਰਜਨ ਲੁਧਿਆਣਾ ਅਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਕੀਤੀ ਹੈ | ਇਸ ਸਬੰਧੀ ਜਗਰਾਉਂ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਦਫ਼ਤਰ ਵਿਚ ਮੌਜੂਦ ਸੀ ਜਿਥੇ ਜਗਰਾਉਂ ਦਾ ਇਕ ਆਮ ਆਦਮੀ ਪਾਰਟੀ ਦਾ ਆਗੂ ਆਪਣੇ ਇਕ ਹੋਰ ਸਾਥੀ ਨਾਲ ਆਇਆ, ਜਿਸਨੇ ਕਿਹਾ ਕਿ ਮੇਰਾ ਸਾਥੀ ਅਫੀਮ ਖਾਂਦਾ ਹੈ ਜਿਸਦਾ ਡੋਪ ਟੈਸਟ ਕਰਵਾਉਣਾ ਹੈ | ਤੁਸੀਂ ਉਸਦਾ ਡੋਪ ਟੈਸਟ ਨੈਗੇਟਿਵ ਕਰਵਾ ਕੇ ਦਿਉ | ਉਕਤ ਆਗੂ ਨੇ ਕਿਹਾ ਕਿ ਉਸਨੂੰ ਵਿਧਾਇਕ ਦੇ ਪਤੀ ਨੇ ਭੇਜਿਆ ਹੈ | ਐੱਸ.ਐੱਮ.ਓ. ਨੇ ਦੱਸਿਆ ਕਿ ਉਸਨੇ ਉਕਤ ਆਗੂ ਨੂੰ ਕੋਰਾ ਜਵਾਬ ਦੇ ਦਿੱਤਾ ਜਿਸਤੋਂ ਬਾਅਦ ਉਕਤ ਆਪ ਆਗੂ ਨੇ ਸ਼ਰ੍ਹੇਆਮ ਮੈਨੂੰ ਧਮਕੀਆਂ ਦਿੰਦੇ ਹੋਏ ਡੋਪ ਟੈਸਟ ਕਰਨ ਲਈ ਕਿਹਾ, ਜਿਸ ਵਲੋਂ ਉਸਨੂੰ ਖੁੱਲੇ੍ਹਆਮ 'ਠੋਕ' ਦੇਣ ਦੀਆਂ ਧਮਕੀਆਂ ਦਿੱਤੀਆਂ | ਐੱਸ.ਐੱਮ.ਓ. ਡਾ: ਹਰਜੀਤ ਸਿੰਘ ਨੇ ਦੱਸਿਆ ਕਿ ਉਸਨੇ ਕਦੇ ਗਲਤ ਕੰਮ ਨਹੀਂ ਕੀਤਾ, ਪਰ ਉਕਤ ਆਪਣੇ ਆਪ ਨੂੰ ਵਿਧਾਇਕ ਦੇ ਪਤੀ ਦਾ ਕਰੀਬੀ ਹੋਣ ਦਾ ਡਰਾਵਾ ਦੇ ਕੇ ਅਫੀਮ ਖਾਣ ਵਾਲੇ ਵਿਅਕਤੀ ਦਾ ਡੋਪ ਟੈਸਟ ਨੈਗੇਟਿਵ ਕਰਨ ਦਾ ਗਲਤ ਕੰਮ ਕਰਨ ਦੀਆਂ ਧਮਕੀਆਂ ਦੇਣ ਲੱਗਾ | ਐੱਸ.ਐੱਮ.ਓ. ਨੇ ਕਿਹਾ ਕਿ ਕੁਝ ਵੀ ਹੋਵੇ ਉਹ ਗਲਤ ਕੰਮ ਨਹੀਂ ਕਰੇਗਾ, ਚਾਹੇ ਉਸਦੀ ਬਦਲੀ ਫਾਜ਼ਿਲਕਾ ਕਰ ਦਿੱਤੀ ਜਾਵੇ, ਪਰ ਉਹ ਕਿਸੇ ਦੇ ਦਬਾਅ ਅੱਗੇ ਆ ਕੇ ਗਲਤ ਕੰਮ ਨਹੀਂ ਕਰ ਸਕਦਾ | ਦੂਜੇ ਪਾਸੇ ਇਸ ਘਟਨਾ ਦੀ ਜਾਣਕਾਰੀ ਮਿਲਣ 'ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਡਾ: ਚੰਦ ਸਿੰਘ ਡੱਲਾ ਨੇ ਕਿਹਾ ਕਿ ਇਕ ਪਾਸੇ
ਪਿਛਲੀ ਖ਼ਬਰ ਕੋਟਮਾਨ ਵਿਖੇ ਸਾਈਕਲ ਵੰਡ ਸਮਾਰੋਹ ਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਮੇਲਾ ਛਪਾਰ ਕਾਨਫ਼ਰੰਸ ਦੌਰਾਨ ਅਕਾਲੀਆਂ ਦਾ ਵਿਸ਼ਾਲ ਇਕੱਠ ਵਿਰੋਧੀਆਂ ਦੀ ਨੀਂਦ ਹਰਾਮ ਕਰੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।