ਪੱਖੋਵਾਲ-ਸਰਾਭਾ, 19 ਸਤੰਬਰ (ਖੁਸ਼ਵਿੰਦਰ ਸਿੰਘ ਸਰਾਭਾ)-ਸਥਾਨਕ ਸ਼ਹੀਦ ਕਰਤਾਰ ਸਿੰਘ ਸਰਾਭਾ ਗਰੁੱਪ ਆਫ ਮੈਡੀਕਲ ਕਾਲਜਜ਼ ਤੇ ਹਸਪਤਾਲ ਸਰਾਭਾ ਅਧੀਨ ਚੱਲ ਰਹੇ ਆਯੁਰਵੈਦਿਕ ਮੈਡੀਕਲ ਕਾਲਜ 'ਚ ਆਯੁਰਵੈਦਿਕ ਦਿਵਸ ਨੂੰ ਸਮਰਪਿਤ ਸਮਾਗਮ ਦੌਰਾਨ ਵੱਖ-ਵੱਖ ਬਿਮਾਰੀਆਂ ਦੇ ਆਯੁਰਵੈਦਿਕ ਇਲਾਜ ਪ੍ਰਤੀ ਜਾਗਰੂਕ ਕੀਤਾ | ਸਮਾਗਮ ਦੀ ਸ਼ੁਰੂਆਤ ਚੇਅਰਪਰਸਨ ਪਰਮਜੀਤ ਕੌਰ ਨੇ ਵਿਦਿਆਰਥੀਆਂ ਦੀ ਅਥਲੈਟਿਕ ਦੌੜ ਨੂੰ ਝੰਡਾ ਦਿਖਾ ਕੇ ਕੀਤੀ | ਇਸ ਮੌਕੇ ਪਿ੍ੰ: ਇੰਦਰਪਾਲ ਕੌਰ ਨੇ ਇਕੱਤਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਾਚੀਨ ਸਮੇਂ ਆਯੁਰਵੈਦਿਕ ਪੈਥੀ ਰਾਹੀਂ ਹੀ ਸਭਨਾਂ ਬਿਮਾਰੀਆਂ ਦਾ ਸਫ਼ਲਤਾ ਪੂਰਵਕ ਇਲਾਜ ਕੀਤਾ ਜਾਂਦਾ ਸੀ ਪਰ ਮੌਜੂਦਾ ਸਮੇਂ ਹੋਰਨਾਂ ਆਧੁਨਿਕ ਤਕਨੀਕਾਂ ਦੀ ਖੋਜ ਹੋਣ ਕਾਰਨ ਲੋਕ ਉਨ੍ਹਾਂ ਵੱਲ ਆਕਰਸ਼ਿਤ ਹੋ ਰਹੇ ਹਨ ਪਰ ਅੱਜ ਵੀ ਸਾਡੇ ਵੱਡ ਵਡੇਰਿਆ ਵਲੋਂ ਹੋਂਦ 'ਚ ਲਿਆਦੀ ਇਹ ਪੁਰਾਤਨ ਆਯੁਰਵੈਦਿਕ ਪੈਥੀ ਕਾਰਗਰ ਸਿੱਧ ਹੋ ਰਹੀ ਹੈ | ਇਸ ਮੌਕੇ ਉਨ੍ਹਾਂ ਆਪਣੀ ਸੰਸਥਾ 'ਚ ਬੀਜੀਆਂ ਜੜੀਆਂ ਬੂਟੀਆਂ ਪ੍ਰਤੀ ਜਾਣਕਾਰੀ ਦਿੰਦਿਆਂ ਘਰੇਲੂ ਰਸੋਈ 'ਚ ਵਰਤੀਆਂ ਜਾਣ ਵਾਲੀਆਂ ਕਈ ਜੜੀਆਂ ਬੂਟੀਆਂ ਰਾਹੀਂ ਇਲਾਜ ਬਾਰੇ ਚਾਨਣਾ ਪਾਇਆ | ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |