14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

'ਆਪ' ਨੂੰ ਮੁੜ ਵੋਟਾਂ ਮੰਗਣ ਦਾ ਹੱਕ ਨਹੀਂ- ਗਿੱਲ ਬੇਰ ਕਲਾਂ <br/>

ਅਜੀਤ ਡੈਸਕ 21-09-2025
ਮਲੌਦ, 20 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਦਾ ਕੇਂਦਰ ਸਰਕਾਰ ਵੱਲ ਰੁਕੇ ਬਕਾਇਆ ਫ਼ੰਡ ਦੀ ਰਾਸ਼ੀ ਲਈ ਆਪਣੀ ਹਾਉਮੈ ਤੇ ਆਕੜ ਦਾ ਤਿਆਗ ਨਹੀਂ ਕਰ ਸਕਦੇ, ਫਿਰ ਆਮ ਆਦਮੀ ਪਾਰਟੀ ਨੂੰ ਲੋਕਾਂ ਦੀ ਕਚਹਿਰੀ ਵਿਚ ਜਾ ਕੇ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਨੇ ਕਰਦਿਆਂ ਕਿਹਾ ਕਿ ਹਰ ਸਟੇਜਾਂ ਉਪਰੋਂ ਆਪਣੇ ਭਾਸ਼ਣਾਂ ਰਾਹੀਂ ਫ਼ੰਡ ਰੋਕੇ ਜਾਣ ਦਾ ਢਿੰਡੋਰਾ ਜੋਰ ਸ਼ੋਰ ਨਾਲ ਪਿੱਟਿਆ ਜਾ ਰਿਹਾ ਹੈ ਪਰ ਫ਼ੰਡ ਲੈਣ ਲਈ ਗਰਦਨ 'ਚੋਂ ਕਿੱਲਾ ਨਹੀਂ ਕੱਢਿਆ ਜਾ ਰਿਹਾ | ਸਗੋਂ ਇਸ ਨੀਤੀ ਨਾਲ ਪਿੰਡਾਂ ਅੰਦਰ ਵਿਕਾਸ ਦੇ ਪਹੀਏ ਵਿਚ ਐਸੀ ਖੜੋਤ ਆਵੇਗੀ ਜੋ ਆਮ ਤੇ ਮੱਧਵਰਗੀ ਪੇਂਡੂ ਲੋਕਾਂ ਲਈ ਨੁਕਸਾਨਦੇਹ ਤੇ ਲੋਕ ਮਾਰੂ ਹੋਵੇਗੀ | ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਨਾਲਾਇਕੀ ਕਾਰਨ ਕੇਂਦਰ ਸਰਕਾਰ ਫ਼ੰਡ ਮੁਹੱਈਆ ਨਹੀਂ ਕਰਵਾ ਰਹੀ ਤਾਂ ਪੰਜਾਬ ਦੇ ਲੋਕ ਇਨ੍ਹਾਂ ਨੂੰ ਵੋਟਾਂ ਪਾ ਕੇ ਮੁੜ ਆਪਣੇ ਪੈਰੀਂ ਕੁਹਾੜਾ ਕਿਉਂ ਮਾਰਨਗੇ |

ਪਿਛਲੀ ਖ਼ਬਰ ਕੁਲਾਰ ਹਸਪਤਾਲ ਬੀਜਾ ਗੋਡਿਆਂ ਦੀਆਂ ਬਿਮਾਰੀਆਂ ਤੋਂ ਪੀੜਤਾਂ ਲਈ ਵਰਦਾਨ <br/> ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਬੱਦੋਵਾਲ ਵਿਖੇ ਜਾਗਰੂਕਤਾ ਪ੍ਰੋਗਰਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।