ਬੀਜਾ, 20 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਕੁਲਾਰ ਹਸਪਤਾਲ ਬੀਜਾ (ਖੰਨਾ) ਦੇ ਡਾਇਰੈਕਟਰ ਤੇ ਇੰਟਰਨੈਸ਼ਨਲ ਮੋਟਾਪਾ ਸਰਜਨ ਡਾਕਟਰ ਕੁਲਦੀਪ ਸਿੰਘ ਕੁਲਾਰ ਦੀ ਅਗਵਾਈ 'ਚ ਕਈ ਦਹਾਕਿਆਂ ਤੋਂ ਸਫਲਤਾਪੂਰਵਕ ਨਾਲ ਚੱਲ ਰਹੇ ਅਰਥੋ ਵਿਭਾਗ ਗੋਡੇ ਤੇ ਚੂਲ੍ਹੇ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ | ਹਸਪਤਾਲ ਵਿਚ ਗੋਡੇ ਪੁਆਉਣ ਤੋਂ ਬਾਅਦ ਹੁਸ਼ਿਆਰ ਜ਼ਿਲੇ੍ਹ ਨਾਲ ਸੰਬੰਧਿਤ ਕਸ਼ਮੀਰ ਸਿੰਘ (59) ਨੇ ਦੱਸਿਆ ਕਿ ਉਹ ਪਿਛਲੇ 10 ਸਾਲਾਂ ਤੋਂ ਗੋਡਿਆਂ ਦੀ ਤਕਲੀਫ਼ ਤੋਂ ਬਹੁਤ ਹੀ ਅÏਖਾ ਹੋਇਆ ਪਿਆ ਸੀ | ਮਨਜੀਤ ਕੌਰ ਉਮਰ 61 ਕਲਾਲਮਾਜਰਾ ਨੇੜੇ ਖੰਨਾ ਅਰਥੋ ਵਿਭਾਗ ਦੇ ਮੁਖੀ ਡਾਕਟਰ ਦੀਪਕ ਮਹਿਤਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਮੈਂ ਪਿਛਲੇ 8 ਸਾਲਾਂ ਤੋਂ ਗੋਡਿਆਂ ਦੇ ਦਰਦ ਤੋਂ ਬਹੁਤ ਹੀ ਪ੍ਰੇਸ਼ਾਨ ਸੀ | ਹੁਣ ਮੈਨੂੰ ਕਿਸੇ ਪ੍ਰਕਾਰ ਦੀ ਕੋਈ ਤਕਲੀਫ਼ ਨਹੀਂ | ਇਸ ਮੌਕੇ ਡਾਕਟਰ ਦੀਪਕ ਮਹਿਤਾ ਨੇ ਮਲੇਰ ਕੋਟਲਾ ਨਾਲ ਸੰਬੰਧਿਤ 75 ਸਾਲ ਬਜ਼ੁਰਗ ਮਨਪ੍ਰੀਤ ਸਿੰਘ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਦੇ ਗੋਡੇ ਬਿਲਕੁਲ ਘੁੰਮ ਗਏ ਸਨ | ਪਿਛਲੇ 10 ਸਾਲਾਂ ਤੋਂ ਗੋਡਿਆਂ ਦੇ ਦਰਦ ਤੋਂ ਪੀੜਤ ਸੀ, ਦੇ ਦੋਵੇਂ ਗੋਡੇ ਬਦਲ ਕੇ ਰੋਜਾਨਾ ਦੀ ਜ਼ਿੰਦਗੀ ਨੂੰ ਸੁਖਾਲਾ ਕੀਤਾ | ਅਪ੍ਰੇਸ਼ਨ ਕਰਵਾ ਚੁੱਕੇ ਮਰੀਜ਼ ਭੁਪਿੰਦਰ ਕੌਰ ਨੇ ਦੱਸਿਆ ਕਿ ਕੁਲਾਰ ਹਸਪਤਾਲ ਤੋਂ ਹੀ ਦੋ ਮਹੀਨੇ ਪਹਿਲਾਂ ਖੱਬੇ ਗੋਡੇ ਦੇ ਕਰਵਾਏ ਗਏ ਅਪ੍ਰੇਸ਼ਨ ਬਹੁਤ ਹੀ ਸਫਲ ਰਿਹਾ ਹੈ | ਡਾਕਟਰ ਦੀਪਕ ਮਹਿਤਾ ਨੇ ਦੱਸਿਆ ਕਿ ਮਾਤਾ ਦੇ ਆਧੁਨਿਕ ਤਕਨੀਕ ਨਾਲ ਛੋਟੇ ਚੀਰੇ ਦੇ ਅਪਰੇਸ਼ਨ ਕਰਕੇ ਦੋਵੇਂ ਗੋਡੇ ਪਾ ਦਿੱਤੇ ਹਨ | ਇਸ ਮੌਕੇ ਡਾਕਟਰ ਦੀਪਕ ਮਹਿਤਾ ਨੇ ਹਸਪਤਾਲ ਦੇ ਡਾਇ. ਕੁਲਦੀਪਕ ਸਿੰਘ ਕੁਲਾਰ ਦੀ ਹਾਜ਼ਰੀ ਵਿਚ ਦੱਸਿਆ ਕਿ ਪਹਿਲਾਂ ਮਰੀਜ਼ ਦਾ ਪੂਰਾ ਗੋਡਾ ਹੀ ਬਦਲਿਆ ਜਾਂਦਾ ਸੀ, ਹੁਣ ਜੇਕਰ ਮਰੀਜ਼ ਦਾ ਦੁਰਘਟਨਾ, ਕੁਦਰਤੀ ਕਾਰਨਾਂ ਕਰਕੇ ਅੱਧਾ/ਅੱਧੇ ਤੋਂ ਘੱਟ ਗੋਡਾ ਖ਼ਰਾਬ ਹੋਵੇ ਉਹੀ ਹਿੱਸਾ ਪਾਇਆ ਜਾ ਸਕਦਾ ਹੈ |