14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਲੁਧਿਆਣਾ ਦਿਹਾਤੀ ਜ਼ਿਲ੍ਹਾ ਕਾਂਗਰਸ ਦੀ ਪ੍ਰਧਾਨਗੀ ਲਈ ਕਈ ਚਿਹਰੇ ਦੌੜ 'ਚ <br/>

ਅਜੀਤ ਡੈਸਕ 21-09-2025
ਮੁੱਲਾਂਪੁਰ-ਦਾਖਾ, 20 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਕੁੱਲ ਹਿੰਦ ਕਾਂਗਰਸ ਦੇ ਆਦੇਸ਼ਾਂ ਨਾਲ ਦੇਸ਼ ਭਰ 'ਚ ਸੰਗਠਨ ਸਿਰਜਨ ਅਭਿਆਨ ਤਹਿਤ ਲੁਧਿਆਣਾ ਦਿਹਾਤੀ ਦੇ ਪੰਜਾਂ ਹਲਕਿਆਂ ਲਈ ਜ਼ਿਲ੍ਹਾ ਅਬਜ਼ਰਬਰ ਡਾ: ਸ਼ਿਖਾ ਮੀਲ ਵਲੋਂ ਹਰ ਹਲਕੇ ਅੰਦਰ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਨੂੰ ਨਾਲ ਲੈ ਕੇ ਸਮੁੱਚੀ ਲੀਡਰਸ਼ਿਪ ਨਾਲ ਮੰਚ ਸਾਂਝੇ ਕੀਤੇ | ਇਨ੍ਹਾਂ ਮੰਚਾਂ ਦਾ ਭਾਵ ਭਾਵੇਂ 2027 ਵਿਧਾਨ ਸਭਾ ਚੋਣ ਦੀ ਤਿਆਰੀ ਦੱਸਿਆ ਗਿਆ, ਪਰ ਡਾ: ਸ਼ਿਖਾ ਮੀਲ ਦੀ ਰਿਪੋਰਟ 'ਤੇ ਵਿਚਾਰ ਬਾਅਦ ਹਾਈਕਮਾਨ ਵਲੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੀ ਨਿਯੁਕਤੀ ਨਵੇਂ ਸਿਰਿਓਾ ਹੋਵੇਗੀ | ਪੰਜਾਂ ਹਲਕਿਆਂ ਦੇ ਇੰਚਾਰਜ, ਬਲਾਕ ਪ੍ਰਧਾਨ, ਫਰੰਟਲ ਆਰਗੇਨਾਈਜੇਸ਼ਨ ਦੀ ਰਲੀ-ਮਿਲੀ ਰਿਪੋਰਟ ਬਾਅਦ ਲੁਧਿਆਣਾ ਦਿਹਾਤੀ ਪ੍ਰਧਾਨ ਲਈ ਕਈ ਨਾਵਾਂ 'ਤੇ ਚਰਚਾ ਛਿੜ ਗਈ | ਇਨ੍ਹਾਂ ਨਾਵਾਂ ਵਿਚ ਲੁਧਿਆਣਾ ਦਿਹਾਤੀ ਜ਼ਿਲ੍ਹਾ ਕਾਂਗਰਸ ਲਈ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਤੋਂ ਸ਼ੁਰੂ ਹੋ ਕੇ ਵਿਧਾਨ ਸਭਾ ਹਲਕਾ ਦਾਖਾ ਦੇ ਨਾਲ ਰਿਜ਼ਰਵ ਹਲਕਾ ਰਾਏਕੋਟ ਤੇ ਲੁਧਿਆਣਾ ਪੱਛਮੀ ਲਈ ਸੰਗਠਨ ਅਬਜ਼ਰਬਰ ਪਰਮਜੀਤ ਸਿੰਘ ਘਵੱਦੀ, ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੇ ਬਾਘਾਪੁਰਾਣਾ ਲਈ ਸੰਗਠਨ ਇੰਚਾਰਜ ਮਨਜੀਤ ਸਿੰਘ ਹੰਬੜਾਂ, ਪੰਜਾਬ ਕਾਂਗਰਸ ਸੰਗਠਨ ਡੈਲੀਗੇਟ ਦਰਸ਼ਨ ਸਿੰਘ ਬੀਰਮੀ, ਹਲਕਾ ਦਾਖਾ ਲਈ ਕਾਂਗਰਸ ਦੇ ਕੋਆਰਡੀਨੇਟਰ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨਾਵਾਂ 'ਚੋਂ ਕਿਸੇ ਇਕ 'ਤੇ ਗੁਣਾ ਪੈਣ ਦਾ ਆਸਾਰ ਬਣਿਆ ਪਿਆ |

ਪਿਛਲੀ ਖ਼ਬਰ ਭਗਵਾਨ ਵਾਲਮੀਕਿ ਦੇ ਜਨਮ ਦਿਹਾੜੇ ਸੰਬੰਧੀ ਮੀਟਿੰਗ <br/> ਅਗਲੀ ਖ਼ਬਰ ਕੁਲਾਰ ਹਸਪਤਾਲ ਬੀਜਾ ਗੋਡਿਆਂ ਦੀਆਂ ਬਿਮਾਰੀਆਂ ਤੋਂ ਪੀੜਤਾਂ ਲਈ ਵਰਦਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।